ਰਾਜਪੁਰਾ ਵਿੱਚ ਦੁਸ਼ਹਿਰਾ ਉੱਤਸਵ ਧੂਮਧਾਮ ਨਾਲ ਮਨਾਇਆ

ss1

ਰਾਜਪੁਰਾ ਵਿੱਚ ਦੁਸ਼ਹਿਰਾ ਉੱਤਸਵ ਧੂਮਧਾਮ ਨਾਲ ਮਨਾਇਆ

ਰਾਜਪੁਰਾ (ਧਰਮਵੀਰ ਨਾਗਪਾਲ) ਝੂਠ ਤੇ ਸੱਚ ਅਤੇ ਬਦੀ ਤੇ ਨੇਕੀ ਦਾ ਪ੍ਰਤੀਕ ਦੁਸ਼ਹਿਰਾ ਉੱਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ, ਭਾਵੇ ਰਾਜਪੁਰਾ ਦੇ 7 ਥਾਵਾ ਤੇ ਰਾਵਣ ਮੇਘਨਾਥ ਅਤੇ ਕੁੰਭਕਰਣ ਦੇ ਪੁਤਲਿਆਂ ਨੂੰ ਅੱਗ ਲਾਈ ਗਈ ਜਿਸ ਵਿੱਚ ਸਭ ਤੋਂ ਪੁਰਾਣੀ ਤੇ ਮਸ਼ਹੂਰ 58 ਸਾਲਾ ਤੋਂ ਸ਼੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕੱਲਬ ਰਾਮ ਲੀਲਾ ਦਾ ਮੰਚਨ ਕਰਦੀ ਆ ਰਹੀ ਹੈ ਨੇ ਝੰਡਾ ਗਰਾਉਂਡ ਵਿੱਖੇ ਦੁਸ਼ਹਿਰਾ ਉਤਸਵ ਦਾ ਸਮਾਰੋਹ ਅਯੋਜਿਤ ਕੀਤਾ ਜਿਸਦੇ ਮੁੱਖ ਮਹਿਮਾਨ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਸ਼ਹਿਰੀ ਤੇ ਪੇੰਡੂ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਸ੍ਰ. ਬਲਦੇਵ ਸਿੰਘ ਗਦੋਮਾਜਰਾ ਦੇ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮੁਰਲੀ ਅਰੋੜਾ, ਜਿਲਾ ਸਕੱਤਰ ਸੁਰੇਸ਼ ਵਧਾਵਨ, ਖਰਾਜਪੁਰ ਦੇ ਸਰਪੰਚ ਸ੍ਰ. ਪਰਵਾਨ ਸਿੰਘ, ਅਨਿਲ ਟਨੀ, ਯੁਗੇਸ਼ ਗੋਲਡੀ, ਚਰਨਜੀਤ ਕਪੂਰ ਤੇ ਹੋਰ ਕਾਂਗਰਸੀ ਆਗੂਆਂ ਨੂੰ ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲਬ ਵਲੋਂ ਸਨਮਾਨਿਤ ਕੀਤਾ ਗਿਆ।ਕਲੱਬ ਵਲੋਂ ਸ਼੍ਰੀ ਰਾਮਾਨੰਦ ਸਾਗਰ ਦੀ ਹਰ ਰੋਜ ਰਮਾਇਣ ਦਿਖਾਈ ਗਈ ਜਿਸ ਵਿੱਚ ਬਨੂੜ ਮਿਉਂਸਪਲ ਕਮੇਟੀ ਦੇ ਪ੍ਰਧਾਨ ਨਿਰਮਲਜੀਤ ਨਿੰਮਾ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ, ਅਕਾਲੀ ਆਗੂ ਸ੍ਰ. ਰਣਜੀਤ ਸਿੰਘ ਰਾਣਾ, ਆਪ ਪਾਰਟੀ ਦੀ ਕਨਵੀਨਰ ਨੀਨਾ ਮਿੱਤਲ ਅਤੇ ਸਮਾਜ ਸੇਵੀ ੳਮ ਪ੍ਰਕਾਸ਼ ਮਾਲਕ ੳਮ ਕਰਿਆਨਾ ਸਟੋਰ ਰਾਜਪੁਰਾ ਵਲੋਂ ਹਰ ਰੋਜ ਰੀਬਨ ਕਟਕੇ ਅਤੇ ਭਗਵਾਨ ਰਾਮ ਦੀ ਜੋਤ ਜਗਾ ਕੇ ਰਮਾਇਣ ਦਿਖਾਉਣ ਦਾ ਸ਼ੁਭ ਆਰੰਭ ਕੀਤਾ ਗਿਆ ਅਤੇ ਝੰਡਾ ਗਰਾਉਂਡ ਵਿੱਚ 10 ਹਜਾਰ ਤੋਂ ਵੀ ਵੱਧ ਇੱਕਠ ਹੋਇਆ ਤੇ ਇਲਾਕੇ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ ਤੇ ਉਹਨਾਂ ਦੀ ਟੀਮ ਨੇ ਰਾਵਣ ਮੇਘਨਾਥ ਤੇ ਕੁੰਭਕਰਣ ਨੂੰ ਅਗਨੀ ਭੇਂਟ ਕੀਤਾ ਜਿਸਦੀ ਲਾਇਵ ਕਾਸਟ ਵੈਬ ਚਾਇਨਲ ਡੀਵੀ ਨਿਊਜ ਟੀਵੀ ਵਲੋਂ ਕੀਤਾ ਗਿਆ ਜਿਸਨੂੰ ਦੇਸ਼ਾ ਵਿਦੇਸ਼ਾ ਵਿੱਚ ਹਜਾਰਾ ਦੀ ਤਾਦਾਦ ਵਿੱਚ ਲੋਕਾ ਨੇ ਦੇਖਿਆ ਅਤੇ ਇਸਦੀ ਰਿਕਾਡਿੰਗ ਹਟਟਪਸ:ਫ਼ਫ਼ੇੁੋਟੁ.ਬੲਫ਼ਟੂਧੀਚਥੜਠਾਂਊ ਤੇ ਕਲਿੱਕ ਕਰਕੇ ਤੁਸੀ ਵੀ ਦੇਖ ਸਕਦੇ ਹੋ।ਇਸ ਮੌਕੇ ਸ਼੍ਰੀ ਕਰਿਸ਼ਨਾ ਡ੍ਰਾਮਾਟਿਕ ਕੱਲਬ ਦੇ ਚੇਅਰਮੈਨ ਰਾਜ ਕੁਮਾਰ ਵਧਵਾ ਪ੍ਰਧਾਨ ਮਦਨ ਲਾਲ ਦੁਆ ਅਤੇ ਸਰਪ੍ਰਸਤ ਲਛਮਨ ਦਾਸ ਸ਼ਰਮਾ, ਖਜਾਨਚੀ ਦੇਸ ਰਾਜ, ਵਾਇਸ ਚੇਅਰਮੈਨ ਰਮੇਸ਼ ਅਰੋੜਾ, ਵੰਜੀਰ ਚੰਦ ਮਹਿਤਾ ਉਪ ਪ੍ਰਧਾਨ, ਹਰੀਸ਼ ਅਹੂਜਾ ਡਾਇਰਕਟਰ, ਰਾਮ ਨਿਵਾਸ ਸਹਾਇਕ ਪ੍ਰਧਾਨ, ਸੁਦੇਸ਼ ਤਨੇਜਾ ਜਨਰਲ ਸਕੱਤਰ, ਕਮਲਦੀਪ ਸ਼ਰਮਾ ਕਾਨੂੰਨੀ ਸਲਾਹਕਾਰ, ਨਾਗਪਾਲ ਪ੍ਰੈਸ ਸਕੱਤਰ, ਵਿਜਯ ਕੁਮਾਰ ਕਾਲਾ ਮੇਲਾ ਇੰਚਾਰਜ, ਰਵਿੰਦਰ ਕੁਮਾਰ, ਵਿਜਯ ਦੁਆ, ਨਰਿੰਦਰ ਕਾਲਰਾ ਸਲਾਹਕਾਰ ਅਤੇ ਕਿਸ਼ੋਰੀ ਮਦਾਨ ਹਾਜਰ ਸਨ। ਇਸ ਮੌਕੇ ਸ੍ਰੀ ਸ੍ਰੀ ਸਾਵਰਜਨਿਕ ਦੁਰਗਾ ਪੂਜਾ ਉਤਸਵ ਦੇ ਪ੍ਰਧਾਨ ਡਾ. ਸਤੀਸ਼ ਮਾਂਝੀ ਅਤੇ ਵਾਇਸ ਪ੍ਰਧਾਨ ਪਿੰਟੂ ਮਿੱਡਾ ਨੇ ਵੀ ਆਪਣੀ ਸਮੂਹ ਟੀਮ ਦੇ ਨਾਲ ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਦਾ ਪੁਰਜੋਰ ਸਹਿਯੋਗ ਦਿਤਾ।

print
Share Button
Print Friendly, PDF & Email

Leave a Reply

Your email address will not be published. Required fields are marked *