ਮਾਤਾ ਦੇ ਦਰਸ਼ਨ ਕਰਨ ਨਾਲ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ : ਜੱਸੀ ਬਾਬਾ

ss1

ਮਾਤਾ ਦੇ ਦਰਸ਼ਨ ਕਰਨ ਨਾਲ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ : ਜੱਸੀ ਬਾਬਾ
ਪਿੰਡ ਮਹਿਰਾਜ ਵਿਖੇ ਹੋਇਆ ਵਿਸ਼ਾਲ ਜਾਗਰਣ

img-20161014-wa0223ਰਾਮਪੁਰਾ ਫੂਲ, 15 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਨੇੜਲੇ ਪਿੰਡ ਮਹਿਰਾਜ ਵਿਖੇ ਮੰਦਰ ਕਮੇਟੀ ਪੱਤੀ ਕਾਲਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ।
ਇਸ ਜਾਗਰਣ ਵਿੱਚ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਜ਼ਸਕਰਨ ਬਾਂਸਲ(ਜੱਸੀ ਬਾਬਾ) ਨੇ ਮੁਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਹ ਜਾਗਰਣ ਜੈ ਸ਼ਕਤੀ ਪ੍ਰਾਚੀਨ ਦੁਰਗਾ ਮੰਦਰ ਵਿਖੇ ਕਰਵਾਇਆ ਅਤੇ ਇਸ ਵਿੱਚ ਮਾਤਾ ਦਾ ਗੁਣਗਾਨ ਮਾਤਾ ਮਾਂ ਚਿੰਤਪੁਰਨੀ ਭਜਨ ਮੰਡਲੀ(ਸੰਚਾਲਕ ਸਹਾਰਾ ਗਰੁੱਪ ਪੰਜਾਬ ਰਾਮਪੁਰਾ ਫੂਲ) ਅਤੇ ਗਾਇਕ ਰਾਜ ਮਸਤੀ, ਕਰਨ ਕਰਨੀ, ਮਨਜੀਤ ਮਨੀਲਾ ਅਤੇ ਦੀਪਕ ਸ਼ਰਮਾ ਨੇ ਭੇਟਾਂ ਸੁਣਾ ਕੇ ਮਾਤਾ ਦੇ ਭਗਤਾਂ ਨੂੰ ਮੰਤਰ ਮੁਗੰਧ ਕਰ ਦਿੱਤਾ। ਇਸ ਜਾਗਰਣ ਵਿੱਚ ਝਾਕੀਆਂ ਦਾ ਵਿਸ਼ੇਸ਼ ਆਕਰਸ਼ਣ ਰਿਹਾ।
ਇਸ ਮੋਕੇ ਆਪ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਜ਼ਸਕਰਨ ਬਾਂਸਲ ਨੇ ਕਿਹਾ ਕਿ ਜਾਗਰਣ ਵਿੱਚ ਮਾਤਾ ਦੇ ਭਗਤਾਂ ਨੂੰ ਸ਼ਰਧਾ ਨਾਲ ਮੱਥਾ ਟੇਕਣਾ ਚਾਹੀਦਾ ਹੈ ਅਤੇ ਮਹਾਮਾਈ ਆਪਣੇ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਕਰ ਦਿੰਦੀ ਹੈ। ਇਸ ਮੌਕੇ ਵਿਪਨ ਗਰਗ, ਰਾਕੇਸ਼ ਕਾਂਸਲ, ਨਲਦੀਪ ਬਾਂਸਲ, ਸੋਨੂੰ ਗਰਗ, ਗੌਰਵ ਅਰੋੜਾ, ਅਸ਼ੋਕ ਗਰਗ, ਸੰਦੀਪ ਵਰਮਾ, ਮਿੱਠੂ ਵੈਦ, ਜ਼ਸਵੰਤ ਮਹਿਰਾਜ, ਦੀਪਾ ਮਹਿਰਾਜ ਅਤੇ ਰਾਜਨ ਗਰਗ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *