ਪੰਥ ਵਿਰੋਧੀ ਤਾਕਤਾਂ ਨੂੰ ਸਰਬੱਤ ਖਾਲਸਾ ਵਿੱਚ ਸੱਦਾ ਦੇਣਾ ਠੀਕ ਨਹੀ – ਭਾਈ ਚੱਕ

ss1

ਪੰਥ ਵਿਰੋਧੀ ਤਾਕਤਾਂ ਨੂੰ ਸਰਬੱਤ ਖਾਲਸਾ ਵਿੱਚ ਸੱਦਾ ਦੇਣਾ ਠੀਕ ਨਹੀ – ਭਾਈ ਚੱਕ

fdk-1ਫਰੀਦਕੋਟ/ਦੁਬਈ,15 ਅਕਤੂਬਰ ( ਜਗਦੀਸ਼ ਬਾਂਬਾ ) ਪੰਜ ਸਿੰਘ ਸਹਿਬਾਨ ਸਤਿਕਾਰ ਯੋਗ ਹਨ ਪਰ ਸਰਬੱਤ ਖਾਲਸਾ ਵਿੱਚ ਉਹਨਾ ਵਲੋ ਜਿਹੜੀਆਂ ਦੋ ਜਮਾਤਾਂ ਨੂੰ ਸੱਦਾ ਦੇਣ ਦੀ ਗੱਲ ਕਹੀ ਗਈ ਹੈ,ਉਹ ਸਮਝ ਤੋ ਬਾਹਰ ਦੀ ਗੱਲ ਹੈ,ਇਹ ਉਹ ਜਮਾਤਾਂ ਹਨ,ਜਿਹਨਾਂ ਦੀ ਬਦੋਲਤ ਇਹ ਸਰਬੱਤ ਖਾਲਸਾਂ ਕੋਮ ਨੂੰ ਕਰਨ ਦੀ ਜਰੂਰਤ ਪਈ ਹੈ,ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਅੰਮਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਅੱਜ ਪਾਰਟੀ ਦੇ ਚੋਣਵੇਂ ਆਗੂਆਂ ਨਾਲ ਦੁੱਬਈ ਵਿਖੇ ਇਕ ਪ੍ਰੈਸ ਕਾਨਫਰੰਸ ਦੋਰਾਨ ਕਹੇ ਉਹਨਾਂ ਕਿਹਾਂ ਕੇ ਭਾਵੇ ਮੇਰੀ ਇਹ ਗੱਲ ਕਈਆ ਨੂੰ ਰੜਕੇਗੀ,ਪਰ ਇਹ ਅਸਲ ਸੱਚਾਈ ਹੈ ਕੇ ਸਰਬੱਤ ਖਾਲਸਾਂ ਕਰਨ ਦਾ ਫਾਇਦਾ ਵੀ ਫੇਰ ਹੀ ਹੈ ਜੇ ਪੰਥ ਵਿਰੋਧੀਆਂ ਸ਼ਕਤੀਆਂ ਨੂੰ ਇਸ ਤੋ ਦੂਰ ਰੱਖਿਆਂ ਜਾਵੇ,ਉਹਨਾਂ ਕਿਹਾਂ ਕੇ ਪੰਜ ਪਿਆਰਿਆਂ ਵਲੋ ਜੋ ਕਿਹਾਂ ਗਿਆਂ ਹੈ ਕੇ ਅਸੀ ਪਿਛਲੇ ਸਰਬੱਤ ਖਾਲਸਾ ਨੂੰ ਨਹੀ ਮੰਨ ਦੇ ਉਹ ਇਕ ਪੰਥਕ ਇਕੱਠ ਸੀ ਫੇਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੀ ਉਹ ਸਰਬੱਤ ਖਾਲਸਾਂ ਦੁਆਰਾ ਚੁੱਣੇ ਹੋਏ ਜਥੇਦਾਰ ਹਨ। ਉਹਨਾਂ ਨੂੰ ਜਥੇਦਾਰ ਉਹ ਕਿਸ ਅਧਾਰ ਤੇ ਮੰਨ ਰਹੇ ਹਨ। ਭਾਈ ਚੱਕ ਨੇ ਕਿਹਾਂ ਕੇ ਬਾਦਲ ਦਲ ਤੇ ਕਾਂਗਰਸ ਨੇ ਸਿੱਖ ਕੋਮ ਦਾ ਸਭ ਤੋ ਵੱਧ ਨੁਕਸਾਨ ਕੀਤਾ ਹੈ,ਉਹਨਾਂ ਨੂੰ ਸੱਦਾ ਪੱਤਰ ਭੇਜਣਾ ਦੁਸ਼ਮਣਾ ਨੂੰ ਨਿਊਦਾ ਦੇਣ ਦੇ ਬਰਾਬਰ ਹੈ,ਇਹ ਜਮਾਤਾ ਸਰਬੱਤ ਖਾਲਸਾਂ ਨੂੰ ਫੇਲ ਕਰਨ ਲਈ ਪਹਿਲਾ ਹੀ ਸਰਗਰਮ ਹਨ,ਉਹਨਾਂ ਇਹ ਵੀ ਸਪੱਸ਼ਟ ਕਰਦਿਆਂ ਕਿਹਾਂ ਕੇ ਸਿੱਖ ਹੋਣ ਦੇ ਨਾਤੇ ਭਾਵੇ ਸਰਬੱਤ ਖਾਲਸਾਂ ਵਿੱਚ ਕੋਈ ਵੀ ਆ ਸਕਦਾ ਹੈ,ਪਰ ਉਹਨਾਂ ਪਾਰਟੀਆ ਨੂੰ ਲਿਖਤੀ ਸੱਦਾ ਪੱਤਰ ਨਹੀ ਦਿੱਤਾ ਜਾਣਾਂ ਚਾਹੀਦਾਂ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਨੋਜਵਾਨੀ ਦੇ ਕਾਤਲ ਹਨ,ਅਗ਼ਰ ਇਹ ਪਾਰਟੀਆਂ ਨੂੰ ਸਰਬੱਤ ਖਾਲਸਾਂ ਵਿੱਚ ਸੱਦਾ ਦਿੱਤਾ ਜਾਂਦਾ ਹੈ ਫੇਰ ਇਹ ਫੈਸਲਾ ਸਰਬੱਤ ਖਾਲਸਾਂ ਨੂੰ ਫੇਲ ਕਰਨ ਦੇ ਬਰਾਬਰ ਹੋਵੇਗਾਂ। ਉਹਨਾਂ ਪੰਜ ਪਿਆਰਿਆਂ ਨੂੰ ਅਪੀਲ ਕਰਦਿਆ ਕਿਹਾ ਕੇ ਤੁਹਾਡਾ ਇਹ ਫੈਸਲਾ ਤਖ਼ਤਾ ਦੇ ਸਰਕਾਰੀ ਜਥੇਦਾਰਾ ਵਲੋ ਲਏ ਗਲਤ ਫੈਸਲਿਆਂ ਕਾਰਨ ਕਿਤੇ ਜਥੇਦਾਰਾ ਦੇ ਸਤਿਕਾਰ ਵਾਗ ਹੁਣ ਪੰਜ ਪਿਆਰਿਆਂ ਦੇ ਰੁਤਵੇ ਨੂੰ ਵੀ ਢਾਹ ਨਾ ਲਾ ਦੇਵੇ। ਇਸ ਸਮੇ ਉਹਨਾਂ ਨਾਲ ਭਾਈ ਪਰਮਜੀਤ ਸਿੰਘ ਖਾਲਸਾਂ,ਭਾਈ ਹਰਮਿੰਦਰ ਸਿੰਘ ਉਸਮਾਨਪੁਰ ਦੋਵੇ ਜਰਨਲ ਸਕੱਤਰ ਤੋ ਇਲਾਵਾਂ ਭਾਈ ਸੁਖਦੇਵ ਸਿੰਘ ਰੋਪੜ,ਭਾਈ ਦਲਬਾਗ ਸਿੰਘ ਨਵਾਂ ਸਹਿਰ ਅਤੇ ਭਾਈ ਹਰਿੰਦਰ ਸਿੰਘ ਤੋ ਇਲਾਵਾਂ ਬਹੁੱਤ ਸਾਰੇ ਪਾਰਟੀ ਵਰਕਰ ਸ਼ਾਮਲ ਸਨ।

print
Share Button
Print Friendly, PDF & Email