ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਐਸ.ਓ.ਆਈ ਅਹਿੰਮ ਭੂਮਿੰਕਾ ਨਿਭਾਏਗਾ ਹਰਪਾਲਪੁਰ

ss1

ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਐਸ.ਓ.ਆਈ ਅਹਿੰਮ ਭੂਮਿੰਕਾ ਨਿਭਾਏਗਾ ਹਰਪਾਲਪੁਰ
ਐਸ.ਓ.ਆਈ ਵੱਲੋਂ ਪੰਜਾਬ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਹਰਪਾਲਪੁਰ ਦਾ ਸਨਮਾਨ

15-oct-saini-photo-4ਰਾਜਪੁਰਾ, 15 ਅਕਤੂਬਰ (ਐਚ.ਐਸ.ਸੈਣੀ)ਰਾਜਪੁਰਾ ਵਿਖੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਯੂਥ ਵਿੰਗ ਸਰਕਲ ਰਾਜਪੁਰਾ ਦੇ ਪ੍ਰਧਾਨ ਹਰਮਨਦੀਪ ਸਿੰਘ ਚੁੰਨੀਮਾਜਰਾ ਅਤੇ ਹਲਕਾ ਕੋਆਰਡੀਨੇਟਰ ਕਾਲਾ ਨਨਹੇੜਾ ਦੀ ਅਗਵਾਈ ਹੇਠ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਖਾਦੀ ਗ੍ਰਾਮ ਬੋਰਡ ਦੇ ਨਵਨਿਯੁੱਕਤ ਸੀਨੀਅਰ ਵਾਇਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਪਹੁੰਚੇ ਤੇ ਉਨ੍ਹਾਂ ਦਾ ਐਸ.ਓ.ਆਈ ਵੱਲੋਂ ਸੀਰੀ ਸਾਹਿਬ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਾਇਸ ਚੇਅਰਮੈਨ ਹਰਪਾਲਪੁਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਸ.ਓ.ਆਈ ਅਤੇ ਅਕਾਲੀ ਦਲ ਦੇ ਨੌਜਵਾਨ ਵਰਗ ਦੀ ਅਹਿਮ ਭੂਮਿੰਕ ਹੋਵੇਗੀ ਤੇ ਗੱਠਜੋੜ ਸਰਕਾਰ ਤੀਜੀ ਵਾਰ ਸੂਬੇ ਦੀ ਸੱਤਾ ਸੰਭਾਲੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਗੱਠਜੋੜ ਸਰਕਾਰ ਵੱਲੋ ਕਰਵਾਇਆ ਵਿਕਾਸ ਮੁੰਹੋਂ ਬੋਲਦਾ ਹੈ ਅਤੇ ਹੋਰ ਵਿਰੋਧੀ ਪਾਰਟੀਆਂ ਕੋਲ ਨੁਕਤਾਚੀਨੀ ਕਰਨ ਤੋਂ ਇਲਾਵਾ ਕੋਈ ਮੁੱਦਾ ਨਹੀਂ ਹੈ।ਇਸ ਮੌਕੇ ਮਾਰਕਿਟ ਕਮੇਟੀ ਦੇ ਵਾਇਸ ਚੇਅਰਮੈਨ ਬਹਾਦਰ ਸਿੰਘ ਉਪਲਹੇੜੀ, ਸੁਰਿੰਦਰ ਸਿੰਘ ਘੁਮਾਣਾ, ਡਾਇਰੈਕਟਰ ਜਗੀਰ ਸਿੰਘ ਪਹਿਰ, ਹਰਦੇਵ ਸਿੰਘ ਕੰਡੇਵਾਲਾ, ਗੁਰਿੰਦਰ ਪਾਲ ਸਿੰਘ ਜ਼ੋਗਾ, ਅਮਨਦੀਪ ਸਿੰਘ ਨਾਗੀ ਸਾਰੇ ਕੌਸਲਰ, ਗੁਰਪ੍ਰੀਤ ਸਿੰਘ ਸੰਧੂ, ਸਿਮਰਨਜੀਤ ਸਿੰਘ ਮਠੌਡਾ, ਸੁਖਬੀਰ ਸਿੰਘ ਨਨਹੇੜਾ, ਪਰਮਵੀਰ ਸਿੰਘ ਲਾਲੀ ਨਾਗਰਾ, ਜਗਨੀਤ ਸਿੰਘ ਬਲਸੂਆਂ, ਗੁਰਸ਼ਬਦ ਸਿੰਘ ਵਾਲੀਆ, ਸਿਮਰਨਜੀਤ ਸਿੰਘ ਚਮਾਰੂ ਸਮੇਤ ਹੋਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *