ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ: ਮਾਨ

ss1

ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ: ਮਾਨ

img-20161012-wa039ਸ.ਭ.ਸ. ਨਗਰ, 15 ਅਕਤੂਬਰ (ਪ.ਪ.): ਬੀ ਐੱਡ ਅਧਿਆਪਕ ਫਰੰਟ ਸਹੀਦ ਭਗਤ ਸਿੰਘ ਦੀ ਇੱਕ ਅਹਿਮ ਬੈਠਕ ਜਿਲ੍ਹਾਪ੍ਰਧਾਨ ਸ਼੍ਰੀ ਜੁਝਾਰ ਸੰਹੂਗੜਾ ਅਤੇ ਸੂਬਾ ਪ੍ਰੈਸ ਸਕੱਤਰ ਗੁਰਦਿਅਾਲ ਮਾਨ ਦੀ ਅਗਵਾੲੀ ਹੇਠ ਸਥਾਨਿਕ ਬਾਰਾਦਰੀ ਪਾਰਕ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਰੋਸ਼ ਰੈਲੀ ਰੱਖੀ ਗਈ ਹੈ ਜਿਸ ਵਿੱਚ ਜਿਲ੍ਹਾ ਤੋਂ 200 ਦੇ ਕਰੀਬ ਅਧਿਆਪਕਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਪੰਜਾਬ ਸਰਕਾਰ ਨੇ ਅੱਜ ਤੱਕ ਨਾ ਤਾਂ ਏ ਸੀ ਪੀ ਕੇਸਾਂ ਤੇ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਨਾ ਹੀ ਡੀ ਏ ਦੇ ਬਕਾਏ ਸਬੰਧੀ ਕੁਝ ਕੀਤਾ ਹੈ ਜਿਸ ਤੋਂ ਸਮੁੱਚਾ ਅਧਿਆਪਕ ਵਰਗ ਨਿਰਾਸ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਪ੍ਰਾਇਮਰੀ ਦਾ ਗ੍ਰੇਡ ਪੇ 4600, ਅੰਗਰੇਜ਼ੀ ਮਾਸਟਰ ਤੋਂ ਲੈਕਚਰਾਰ ਕਾਡਰ ਲਈ ਹੋਰ ਵਿਸ਼ਿਆਂ ਵਾਂਗ ਕੇਸ ਮੰਗਣ, 15 ਦਿਨ ਮੈਡੀਕਲ ਛੁੱਟੀ ਆਦਿ ਮਾਮਲੇ ਸਮੁੱਚੇ ਅਧਿਆਪਕ ਵਰਗ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇੰਨਾ ਮੰਗਾਂ ਦੀ ਪੂਰਤੀ ਲਈ 17 ਅਕਤੂਬਰ ਨੂੰ ਸੂਬਾ ਸਰਕਾਰ ਖਿਲਾਫ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਰੋਪੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਜਾ ਰਿਹਾ ਹੈ ਜਿਸ ਵਿੱਚ ਸੂਬੇ ਭਰ ਚੋਂ ਸਾਥੀ ਹੁੰਮ ਹੁੰਮਾ ਕੇ ਪੁੱਜ ਰਹੇ ਹਨ।

print
Share Button
Print Friendly, PDF & Email