’ਹੈਲਪਿੰਗ ਹੈਂਡ’ ਦੇ ਉਪਰਾਲੇ ਨਾਲ ਪਰਿਵਾਰ ਨੂੰ ਮਿਲੀ ਘਰੋਂ ਲਾਪਤਾ ਹੋਈ ਬਜ਼ੁਰਗ ਔਰਤ

ss1

‘ਹੈਲਪਿੰਗ ਹੈਂਡ’ ਦੇ ਉਪਰਾਲੇ ਨਾਲ ਪਰਿਵਾਰ ਨੂੰ ਮਿਲੀ ਘਰੋਂ ਲਾਪਤਾ ਹੋਈ ਬਜ਼ੁਰਗ ਔਰਤ
ਮਾਨਸਿਕ ਤੌਰ ਤੇ ਪ੍ਰੇਸ਼ਾਨ ਬਜ਼ੁਰਗ ਔਰਤ ਅਮਰਗੜ ਤੋਂ ਭਟਕ ਕੇ ਪੁੱਜੀ ਸੀ ਭਦੌੜ

vikrant-bansalਭਦੌੜ 15 ਅਕਤੂਬਰ (ਵਿਕਰਾਂਤ ਬਾਂਸਲ) ਮਾਨਵ ਕਲਿਆਣ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵੱਜੋਂ ਇਲਾਕੇ ਦੀ ਨਵੀਂ ਉਭਰ ਕੇ ਆ ਰਹੀ ‘ਹੈਲਪਿੰਗ ਹੈਂਡ ਫਾਉਡੇਸ਼ਨ ਭਦੌੜ’ ਦੇ ਕੀਤੇ ਉਪਰਾਲੇ ਨਾਲ ਬੀਤੇ ਦਿਨ ਤੋਂ ਆਪਣੇ ਘਰ ਤੋਂ ਲਾਪਤਾ ਹੋਈ ਬਜ਼ੁਰਗ ਔਰਤ ਜੋ ਭਦੌੜ ਵਿੱਚ ਦਰ-ਦਰ ਭਟਕ ਰਹੀ ਸੀ। ਸੰਸਥਾ ਦੁਆਰਾ ਉਸ ਦੀ ਸੇਵਾ ਸੰਭਾਲ ਕਰ ਉਸ ਦਾ ਪਤਾ ਟਿਕਾਣਾ ਲੱਭ ਉਸ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ।
ਸੰਸਥਾਂ ਦੇ ਮੈਂਬਰਾਂ ਨੂੰ ਰਾਤ ਸਮੇਂ ਭਦੌੜ ਵਿੱਚ ਭਟਕ ਰਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਅਤੇ ਸਾਫ਼ ਬੋਲਣ ਤੋਂ ਅਸਮੱਰਥ ਬਜ਼ੁਰਗ ਔਰਤ ਸਬੰਧੀ ਸੂਚਨਾ ਮਿਲੀ ਸੀ ਅਤੇ ਸੰਸਥਾਂ ਨੇ ਉਕਤ ਔਰਤ ਸਬੰਧੀ ਥਾਣਾ ਭਦੌੜ ਨੂੰ ਇਤਲਾਹ ਕਰ ਸ਼ੋਸਲ ਮੀਡੀਏ ਦੀ ਵਰਤੋਂ ਕਰਦਿਆਂ ਦੇਰ ਰਾਤ ਕੁੱਝ ਹੀ ਸਮੇਂ ਵਿੱਚ ਬਜ਼ੁਰਗ ਔਰਤ ਦੇ ਪਰਿਵਾਰ ਬਾਰੇ ਪਤਾ ਲਗਾ ਲਿਆ। ਇਹ ਬਜ਼ੁਰਗ ਔਰਤ ਹਸਮਤ ਬੇਗਮ ਪਤਨੀ ਰਮਜ਼ਾਨ ਖਾਂ ਵਾਸੀ ਅਮਰਗੜ (ਸੰਗਰੂਰ) ਦੀ ਰਹਿਣ ਵਾਲੀ ਹੈ ਅਤੇ ਬੀਤੇ ਦਿਨ ਤੋਂ ਘਰ ਤੋਂ ਲਾਪਤਾ ਸੀ ਤੇ ਪਰਿਵਾਰਕ ਮੈਂਬਰਾਂ ਦੁਆਰਾ ਇਸ ਦੀ ਭਾਲ ਕੀਤੀ ਜਾ ਰਹੀ ਸੀ। ਮਾਰਕਿਟ ਕਮੇਟੀ ਵਾਇਸ ਚੇਅਰਮੈਨ ਡਾ. ਨਰੋਤਮ ਕੋਛੜ ਦੁਆਰਾ ਬਜ਼ੁਰਗ ਨੂੰ ਆਪਣੇ ਕੋਲ ਰੱਖਣ ਦਾ ਪ੍ਰਬੰਧ ਕੀਤਾ ਗਿਆ ਅਤੇ ਸੰਸਥਾ ਦੇ ਮੈਂਬਰਾਂ ਦੁਆਰਾ ਇਸ ਬਜ਼ੁਰਗ ਦੀ ਸੇਵਾ ਸੰਭਾਲ ਕੀਤੀ ਗਈ ਅਤੇ ਅਗਲੇ ਦਿਨ ਸੰਸਥਾ ਦੇ ਮੈਂਬਰਾਂ ਮਾ. ਯਾਦਵਿੰਦਰ ਵਿੱਕੀ, ਨਵਦੀਪ ਦੀਪੂ, ਡਾ. ਗੁਰਪ੍ਰੀਤ ਸਿੰਘ, ਸਾਹਿਬ ਸੰਧੂ, ਹੈਪੀ ਬਾਂਸਲ, ਵਿਕਰਾਂਤ ਹਨੀ ਬਾਂਸਲ, ਅਮਨਪ੍ਰੀਤ ਸਿੰਘ, ਘੈਂਟ ਨਿਮਾਣਾ, ਕੋਮਲ ਕੋਛੜ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਦੁਆਰਾ ਥਾਣਾ ਮੁਖੀ ਭਦੌੜ ਇੰਸਪੈਕਟਰ ਅਜੈਬ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਉਕਤ ਬਜ਼ੁਰਗ ਔਰਤ ਨੂੰ ਉਸ ਦੇ ਲੜਕੇ ਗੁਲਜ਼ਾਰ ਖਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸੰਸਥਾ ਵੱਲੋਂ ਆਰਥਿਕ ਤੌਰ ‘ਤੇ ਗਰੀਬ ਬਜ਼ੁਰਗ ਔਰਤ ਅਤੇ ਉਸਦੇ ਲੜਕੇ ਨੂੰ ਕਿਰਾਏ ਦੀ ਸਹਾਇਤਾ ਵੀ ਦਿੱਤੀ ਗਈ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਅਜੈਬ ਸਿੰਘ ਨੇ ਸੰਸਥਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਨਸਾਨੀਅਤ ਤੌਰ ‘ਤੇ ਹਰ ਲੋੜਵੰਦ ਬੇਸਹਾਰਾ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *