ਪੰਜਾਬ ਸਰਕਾਰ ਦੇ ‘ਰਾਜ ਨਹੀਂ ਸੇਵਾ’ ਨਾਅਰੇ ਹੇਠ ਮਿਲ ਰਹੀ ਅੰਗਰੇਜੀ ਸ਼ਰਾਬ ਅਤੇ ਲੈਮਨ ਚਿਕਨ ?

ss1

ਪੰਜਾਬ ਸਰਕਾਰ ਦੇ ‘ਰਾਜ ਨਹੀਂ ਸੇਵਾ’ ਨਾਅਰੇ ਹੇਠ ਮਿਲ ਰਹੀ ਅੰਗਰੇਜੀ ਸ਼ਰਾਬ ਅਤੇ ਲੈਮਨ ਚਿਕਨ ?

raj-nahi-sewaਜੰਡਿਆਲਾ ਗੁਰੁ 15 ਅਕਤੂਬਰ ਵਰਿੰਦਰ ਸਿੰਘ :- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਵਲੋਂ ਰਾਜ ਨਹੀ ਸੇਵਾ ਦੇ ਨਾਅਰੇ ਅਧੀਨ ਜਨਤਾ ਨੂੰ ਕਈ ਕਿਸਮ ਦੀਆ ਸਕੀਮਾਂ ਆਦਿ ਦੇਕੇ ਖੁਸ਼ ਕੀਤਾ ਜਾ ਰਿਹਾ ਹੈ ਪਰ ਜੰਡਿਆਲਾ ਗੁਰੁ ਦੀ ਜਨਤਾ ਲਈ ਸ਼ਾਇਦ ਮੋਜੂਦਾ ਅਕਾਲੀ ਹਾਈਕਮਾਨ ਵਿਸ਼ੇਸ਼ ਆੱਫਰ ਲੈਕੇ ਆਈ ਹੈ। ਜੰਡਿਆਲਾ ਗੁਰੂ ਤੋਂ ਜੀ ਟੀ ਰੋਡ ਅੰਮ੍ਰਿਤਸਰ ਤਰਨਤਾਰਨ ਬਾਈਪਾਸ ਤੇ ਸਥਿਤ ਸ਼ਰਾਬ ਦੇ ਠੇਕੇ ਉੱਪਰ ਲੱਗਾ ਫਲੈਕਸ ਬੋਰਡ ਸ਼ਾਇਦ ਇਹੀ ਦਰਸਾ ਰਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਨਹੀ ਸੇਵਾ ਦੇ ਅਧੀਨ ਠੰਡੀ ਬੀਅਰ, ਅੰਗਰੇਜੀ ਸ਼ਰਾਬ ਦੇ ਨਾਲ ਲੈਮਨ ਅਤੇ ਰੋਸਟਰਡ ਚਿਕਨ ਵੀ ਦਿੱਤਾ ਜਾ ਰਿਹਾ ਹੈ ਅਤੇ ਇਸ ਸੇਵਾ ਅਧੀਨ ਸ਼ਾਮ ਨੂੰ ਅਕਸਰ ਜੀ ਟੀ ਰੋਡ ਸਥਿਤ ਉਪਰੋਕਤ ਸ਼ਰਾਬ ਦੇ ਠੇਕੇ ਉੱਪਰ ਲਾਈਨਾ ਲੱਗੀਆਂ ਹੁੰਦੀਆਂ ਹਨ ਹੁਣ ਇਹ ਨਹੀਂ ਪਤਾ ਕਿ ਜੰਡਿਆਲਾ ਅਕਾਲੀ ਲੀਡਰਸ਼ਿਪ ਨੇ ਇਹ ਕੋਈ ਸੇਵਾ ਦਾ ਕਾਰਜ ਆਰੰਭ ਕੀਤਾ ਹੈ ਜਾਂ ਫਿਰ ਜਨਤਾ ਅਪਨੀ ਜੇਬ ਵਿਚੋਂ ਸੇਵਾ ਕਰ ਰਹੀ ਹੈ ? ਪਰ ਜਿਸ ਤਰ੍ਹਾਂ ਬੋਰਡ ਨੂੰ ਲਗਾਇਆ ਗਿਆ ਉਸ ਤੋਂ ਤਾਂ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਕਿ ਸ਼ਾਇਦ ਪੰਜਾਬ ਸਰਕਾਰ ਇਹ ਕੋਈ ਸੇਵਾ ਦਾ ਕਾਰਜ ਕਰ ਰਹੀ ਹੈ ?

print
Share Button
Print Friendly, PDF & Email

Leave a Reply

Your email address will not be published. Required fields are marked *