ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ

ss1

ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ

captureਸਾਦਿਕ 15 ਅਕਤੂਬਰ (ਗੁਲਜਾਰ ਮਦੀਨਾ)- ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਅਤੇ ਸੰਤ ਬਾਬਾ ਅਰਜਨ ਸਿੰਘ ਜੀ ਦੀ ਰਹਿਨੁਮਾਈ ਹੇਠ ਫਰੀਦਕੋਟ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਜੋ ਕਿ ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੀ ਹੈ।ਪੰਜਾਬੀ ਯੂਨੀਵਰਸਿਟੀ ਵੱਲੋਂ ਅਲਾਨੇ ਗਏ ਸੈਸ਼ਨ ਮਈ 2016, ਕਲਾਸ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਰੁਪਿੰਦਰ ਕੌਰ ਪੁੱਤਰੀ ਸਤਪਾਲ ਸਿੰਘ ਨੇ 77%, ਗੁਰਪਿੰਦਰ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 76.60% ਅਤੇ ਸੁਖਪ੍ਰੀਤ ਕੌਰ ਪੁੱਤਰੀ ਪੂਰਨ ਸਿੰਘ, ਗਗਨਦੀਪ ਕੌਰ ਪੁੱਤਰੀ ਜਸਵੰਤ ਸਿੰਘ, ਕੁਲਦੀਪ ਕੌਰ ਪੁੱਤਰੀ ਹਰਭਗਵਾਨ ਸਿੰਘ ਨੇ 75.45% ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਵਿਦਿਆਰਥਣਾਂ ਦੀ ਇਸ ਸ਼ਲਾਗਾਯੋਗ ਪ੍ਰਾਪਤੀ ਲਈ ਕਾਲਜ ਦੇ ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪੋz:ਜਸਵਿੰਦਰ ਕੌਰ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *