ਮਾਇਆ ਨਾਲ ਪਿਆਰ ਕਰਨ ਵਾਲਾ ਇਨਸਾਨ ਪ੍ਰਭੂ ਸਿਮਰਨ ਤੋ ਹਮੇਸ਼ਾ ਦੂਰ ਰਹਿੰਦਾ ਹੈ: ਸੰਤ ਜੋਗਿੰਦਰ ਦਾਸ ਜੌਹਰੀ

ss1

ਮਾਇਆ ਨਾਲ ਪਿਆਰ ਕਰਨ ਵਾਲਾ ਇਨਸਾਨ ਪ੍ਰਭੂ ਸਿਮਰਨ ਤੋ ਹਮੇਸ਼ਾ ਦੂਰ ਰਹਿੰਦਾ ਹੈ: ਸੰਤ ਜੋਗਿੰਦਰ ਦਾਸ ਜੌਹਰੀ

kgarh-2ਗੜ੍ਹਸ਼ੰਕਰ, 15 ਅਕਤੂਬਰ (ਅਸ਼ਵਨੀ ਸ਼ਰਮਾ) ਮਾਇਆ ਨਾਲ ਪਿਆਰ ਕਰਨ ਵਾਲਾ ਇਨਸਾਨ ਪ੍ਰਭੂ ਸਿਮਰਨ ਤੋ ਹਮੇਸ਼ਾ ਦੂਰ ਹੀ ਰਹਿੰਦਾ ਹੈ।ਇਸ ਲਈ ਸਾਨੂੰ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦੇ ਹੋਏ ਮਾਇਆ ਦੇ ਜੰਜਾਲ ਤੋ ਦੁਰੀ ਬਣਾ ਕੇ ਰੱਖਣੀ ਚਾਹੀਦੀ ਹੈ,ਕਿਉਕਿ ਮਾਇਆ ਨੇ ਅੰਤ ਸਮੇਂ ਕੰਮ ਨਹੀ ਆਉਣਾ,ਅਗਰ ਕਿਸੇ ਵਸਤੂ ਨੇ ਇਨਸਾਨ ਦੇ ਅੰਤ ਸਮੇ ਕੰਮ ਆਉਣਾ ਹੈ,ਤਾਂ ਉਹ ਉਸ ਵੱਲੋ ਕੀਤੇ ਚੰਗੇ ਕਰਮ ਅਤੇ ਪ੍ਰਭੂ ਦਾ ਸਿਮਰਨ।ਇਹ ਪ੍ਰਵਚਨ ਸੰਤ ਜੋਗਿੰਦਰ ਦਾਸ ਜੌਹਰੀ ਮੁੱਖ ਪ੍ਰਚਾਰਕ ਆਦਿ ਧਰਮ ਮਿਸ਼ਨ ਰਜਿ: ਭਾਰਤ ਨੇ ਸ਼੍ਰੀ ਗੁਰੁ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ:ਭਾਰਤ ਵੱਲੋ ਸਰਬੱਤ ਦੇ ਭਲੇ ਲਈ ਆਦਿ ਧਰਮ ਸਤਿਸੰਗ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਤਰਤਾ ਮੌਕੇ ਪ੍ਰਗਟ ਕੀਤੇ।।ਇਸ ਮੌਕੇ ਉਨਾ ਕਿਹਾ ਕਿ ਮਾਇਆ ਨਾਲ ਪਿਆਰ ਕਰਨ ਵਾਲਾ ਇਨਸਾਨ ਆਪਣੇ ਅਸਲ ਨਿਸਾਨੇ ਦੀ ਪ੍ਰਾਪਤੀ ਨਹੀ ਕਰ ਸਕਦਾ।ਇਸ ਮੌਕੇ ਤੇ ਸੰਤ ਸਤਵਿੰਦਰਜੀਤ ਹੀਰਾ ਰਾਸਟਰੀ ਪ੍ਰਧਾਨ ਆਦਿ ਧਰਮ ਮਿਸ਼ਨ ਅਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੁ ਘਰ ਚਰਨ ਗੰਗਾ ਖੁਰਾਲਗੜ੍ਹ ਵਾਲਿਆ ਨੇ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਭੂ ਦੀ ਰਜਾ ਵਿਚ ਰਹਿੰਦੇ ਹੋਏ ਕਿਸੇ ਵੀ ਜੀਵ ਆਤਮਾ ਦਾ ਦਿਲ ਨਹੀ ਦੁਖਾਉਣਾ ਚਾਹੀਦਾ,ਕਿਉਕਿ ਹਰ ਜੀਵਨ ੳਾਤਮਾ ਵਿਚ ਪ੍ਰਮਾਤਮਾ ਦਾ ਵਾਸਾ ਹੈ।ਇਸ ਮੌਕੇ ਤੇ ਭਾਈ ਪ੍ਰਗਟ ਸਿੰਘ ਦੇ ਕਰਿਤਨ ਜਥੇ ਨੇ ਧਾਰਮਿਕ ਰਚਨਾਵਾ ਨਾਲ ਗੁਰੁ ਘਰ ਵਿਖੇ ਹਾਜਰੀਆ ਲਗਾਈਆ।ਇਸ ਮੌਕੇ ਤੇ ,ਮਾ:ਰਾਜ ਕੁਮਾਰ ਡੋਗਰਪੁਰ,ਪ੍ਰਿਸੀਪਲ ਸਰੂਪ ਸਿੰਘ,ਰਾਮ ਸਿੰਘ ਜਿਲਾ ਸਮਾਜ ਭਲਾਈ ਅਫਸਰ ਜਲੰਧਰ,ਨਰੰਜਣ ਦਾਸ ਨਾਨੋਵਾਲ,ਜੀਤ ਰਾਮ ਮਝੂਰ,ਨਾਜਰ ਰਾਮ ਮਾਨ,ਅਜੀਤ ਰਾਮ ਖੇਤਾਨ ਦੇਵੇ ਸਾਬਕਾ ਜਿਲਾ ਸਿਖਿਆ ਅਫਸਰ ਸੇਵਾਮੁਕਤ,ਬਾਬਾ ਕਰਮ ਸਿੰਘ ਖੰਨਾ,ਗੁਰਜੀਤ ਸਿੰਘ,ਸ਼੍ਰੀ ਗੁਰਜੀਤ ਸਿੰਘ ਸੰਗਰੂਰ,ਬੁੱਧ ਸਿੰਘ,ਅਮਰ ਸਿੰਘ,ਤੇਜਾ ਸਿੰਘ ਸੰਗਰੂਰ,ਪ੍ਰਕਾਸ਼ ਸਿੰਘ,ਮਾ:ਕਰਮ ਚੰਦ,ਮਾ:ਰਾਜ ਕੁਮਾਰ,ਮਾ:ਰਾਮ ਕਿਸ਼ਨ ਪੱਲੀ ਝਿੱਕੀ,ਬਲਦੇਵ ਸਿੰਘ,ਹਰਦੀਪ ਸਿੰਘ,ਜਗਦੀਪ ਸਿੰਘ,ਜਗਰੂਪ ਸਿੰਘ, ਆਦਿ ਵ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *