ਮੁੱਖ ਮੰਤਰੀ ਅੱਜ ਸਰਦੂਲਗੜ੍ਹ ਹਲਕੇ ਚ ਸੰਗਤ ਦਰਸ਼ਨ ਕਰਨਗੇ

ss1

ਮੁੱਖ ਮੰਤਰੀ ਅੱਜ ਸਰਦੂਲਗੜ੍ਹ ਹਲਕੇ ਚ ਸੰਗਤ ਦਰਸ਼ਨ ਕਰਨਗੇ

ਗੁਰਜੀਤ ਸ਼ੀਂਹ, ਸਰਦੂਲਗੜ੍ਹ 14 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਅੱਜ 15 ਅਕਤੂਬਰ ਦਿਨ ਸ਼ਨੀਵਾਰ ਨੂੰ 9 ਵਜੇ ਤੋ 4 ਵਜੇ ਤੱਕ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਚ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪੰਚਾਇਤਾਂ ਨੂੰ ਮਿਲਣਗੇ।ਲੋਕ ਸੰਪਰਕ ਦਫਤਰ ਵੱਲੋ ਭੇਜੀ ਗਈ ਜਾਣਕਾਰੀ ਅਨੁਸਾਰ ਉਹ ਹਲਕੇ ਦੇ ਪਿੰਡ ਆਹਲੂਪੁਰ ,ਸਰਦੂਲੇਵਾਲਾ ,ਫੱਤਾ ਮਾਲੋਕਾ ,ਕੁਸਲਾ ,ਰਾਏਪੁਰ ਵਿਖੇ ਬੁਲਾਈਆਂ ਗਈਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੀਆਂ ਗਰਾਂਟਾਂ ਦੇਣਗੇ ਅਤੇ ਇਹਨਾਂ ਪਿੰਡਾਂ ਵਿਖੇ ਬੁਲਾਈਆਂ ਗਈਆਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਤਕਲੀਫਾਂ ਵੀ ਸੁਣਨਗੇ।ਉਹਨਾਂ ਦੀ ਆਮਦ ਨੂੰ ਲੈ ਕੇ ਜ਼ਿਲੇ ਦਾ ਪ੍ਰਸ਼ਾਸ਼ਨ ਪੂਰੀ ਤਰਾਂ ਮੁਸ਼ਤੈਦ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *