ਹਲਕਾ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ਸ਼ਗਨ ਸਕੀਮ ਦੇ ਚੈੱਕ

ss1

ਹਲਕਾ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ਸ਼ਗਨ ਸਕੀਮ ਦੇ ਚੇੈੱਕ
ਸਰਵੇ ਬਾਰੇ ਬੋਲੇ ਦੱਸੋ ਪਿਛਲਾ ਕਿਹੜਾ ਸਰਵੇ ਸਹੀ ਸਾਬਿਤ ਹੋਇਆ ਹੈ?

??????????
??????????

ਤਲਵੰਡੀ ਸਾਬੋ, 14 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੀ ਲੜੀ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਉਪਰੰਤ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੇ ਬਕਾਇਆ ਰਹਿੰਦੇ ਚੈੱਕ ਅੱਜ ਹਲਕਾ ਵਿਧਾਇਕ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਨੇ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਤਕਸੀਮ ਕੀਤੇ।
ਇਸ ਤੋਂ ਪਹਿਲਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਵਿੱਚੋਂ ਸਾਰੀਆਂ ਹੀ ਅਕਾਲੀ ਸਰਕਾਰਾਂ ਸਮੇਂ ਸ਼ੁਰੂ ਹੋਈਆਂ ਹਨ ਅਤੇ ਹੁਣ ਵੀ ਕਈ ਐਸੀਆਂ ਸਕੀਮਾਂ ਚੱਲ ਰਹੀਆਂ ਹਨ ਜੋ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ ਤੇ ਜੇ ਕਿਤੇ ਸਰਕਾਰ ਉਨ੍ਹਾਂ ਦੀ ਬਣ ਗਈ ਤਾਂ ਇਨ੍ਹਾਂ ਦਾ ਲਾਭ ਲੋਕ ਨਹੀ ਉਠਾ ਸਕਣਗੇ।ਉਨ੍ਹਾਂ ਕਿਹਾ ਕਿ ਹੁਣ ਜਿੱਥੇ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਪਿੰਡਾਂ ਦੇ ਔਰਤਾਂ ਤੇ ਪੱੜੇ ਵਰਗਾਂ ਦੀ ਭਲਾਈ ਲਈ ਗਠਿਤ ਕੀਤੇ ਕਲੱਬਾਂ ਨੂੰ ਟੈਂਟ ਅਤੇ ਭਾਂਡੇ ਵੀ ਵੰਡੇ ਜਾਣੇ ਹਨ।ਉਨ੍ਹਾਂ ਕਿਹਾ ਕਿ ਹਲਕੇ ਵਿੱਚ 5500 ਦੇ ਕਰੀਬ ਨਵੀਆਂ ਪੈਨਸ਼ਨਾਂ ਅਤੇ ਤਿੰਨ ਹਜਾਰ ਨਵੇਂ ਆਟਾ ਦਾਲ ਕਾਰਡ ਬਣਾ ਦਿੱਤੇ ਗਏ ਹਨ।ਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਤੇ ਦਿਨ ਇੱਕ ਚੈਨਲ ਵੱਲੋਂ ਦਿਖਾਏ ਗਏ ਸਰਵੇ ਵਿੱਚ ਕਾਂਗਰਸ ਦੀ ਸਰਕਾਰ ਬਨਣ ਦੀ ਭਵਿੱਖਬਾਣੀ ਤੇ ਵਿਧਾਇਕ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਉਹ ਖੁਦ ਦੱਸਣ ਕਿ ਬੀਤੇ ਸਮੇਂ ਵਿੱਚ ਦਿਖਾਏ ਜਾ ਚੁੱਕੇ ਸਰਵਿਆਂ ਵਿੱਚੋਂ ਕਿਹੜਾ ਸਹੀ ਸਾਬਿਤ ਹੋਇਆ ਸੀ।ਉਨ੍ਹਾਂ ਕਿਹਾ ਕਿ ਓਪਨੀਅਨ ਪੋਲ ਵਿੱਚ 2007 ਤੇ 2012 ਵਿੱਚ ਵੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਣ ਦੇ ਦਾਅਵੇ ਕੀਤੇ ਗਏ ਸਨ ਜਦੋਂਕਿ ਹੋਇਆ ਬਿੱਲਕੁਲ ਉਲਟ ਤੇ ਦੋਵੇਂ ਬਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਹੋਂਦ ਵਿੱਚ ਆਈ।ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਲੋਕ ਤੀਜੀ ਵਾਰ ਵੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ ਲੈ ਕੇ ਆਉਣਗੇ।
ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਚੱਠਾ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਕਿਸਾਨ ਵਿੰਗ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਬਲਵਿੰਦਰ ਗਿੱਲ ਸਰਕਲ ਪ੍ਰਧਾਨ, ਰਣਜੀਤ ਮਲਕਾਣਾ ਤੇ ਸੁਰਜੀਤ ਭੱਮ ਦੋਵੇਂ ਕੌਂਸਲਰ, ਚਿੰਟੂ ਜਿੰਦਲ ਤੇ ਗੌਰਵ ਗੋਰਾ ਦੋਵੇਂ ਸਰਕਲ ਯੂਥ ਪ੍ਰਧਾਨ, ਜਿਲ੍ਹਾ ਮੀਤ ਪ੍ਰਧਾਨ ਚਰਨਾ ਭਾਗੀਵਾਂਦਰ, ਮਨਪ੍ਰੀਤ ਸ਼ੇਖਪੁਰਾ ਆਦਿ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *