ਸਰਦੂਲਗੜ੍ਹ ਪੁਲਿਸ ਨੇ ਬੈਂਕ ਮਾਮਲੇ ਚ ਦਰਜ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕਰਨ ਚ ਸਫਲਤਾ ਹਾਸਲ ਕੀਤੀ

ss1

ਸਰਦੂਲਗੜ੍ਹ ਪੁਲਿਸ ਨੇ ਬੈਂਕ ਮਾਮਲੇ ਚ ਦਰਜ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕਰਨ ਚ ਸਫਲਤਾ ਹਾਸਲ ਕੀਤੀ

ਗੁਰਜੀਤ ਸ਼ੀਂਹ,ਸਰਦੂਲਗੜ੍ਹ 14 ਅਕਤੂਬਰ: ਸਰਦੂਲਗੜ੍ਹ ਪੁਲਿਸ ਨੇ ਇੱਕ ਬੈਂਕ ਮਾਮਲੇ 2014 ਚ ਦਰਜ ਪਰਚੇ ਦੇ ਮੁਲਜਮਾਂ ਨੂੰ ਗਿਰਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ।ਸਰਦੂਲਗੜ੍ਹ ਪੁਲਿਸ ਦੇ ਸਹਾਇਕ ਥਾਣੇਦਾਰ ਗੰਗਾਰਾਮ ਅਤੇ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਐਚ ਡੀ ਐਫ ਸੀ ਬੈਂਕ ਸਰਦੂਲਗੜ੍ਹ ਵਿਖੇ ਜਾਲੀ ਜਮਾਂਬੰਦੀਆਂ ਤਿਆਰ ਕਰਕੇ ਇੱਕ ਗੈਂਗ ਨੇ ਮੁਲਾਜਮਾਂ ਦੀ ਮਿਲੀ ਭੁਗਤ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ।ਜਿਸ ਮਾਮਲੇ ਚ ਪੁਲਿਸ ਨੇ ਵੱਖ ਵੱਖ ਵਿਅਕਤੀਆਂ ਖਿਲਾਫ ਅੱਠ ਕੇਸ ਦਰਜ ਕੀਤੇ ਹਨ।ਜਿੰਨਾਂ ਵਿੱਚੋ ਉਕਤ ਦੋਨੇ ਸਹਾਇਕ ਥਾਣੇਦਾਰਾਂ ਨੇ ਹਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਪੂਨੂੰ ਖੂਨਣ ਜ਼ਿਲਾਂ ਫਤਿਆਬਾਦ ,ਅਵਤਾਰ ਸਿੰਘ ਪੁੱਤਰ ਪਾਲ ਸਿੰਘ ਫਤਿਆਬਾਦ ,ਜਗਦੀਪ ਸਿੰਘ ਪੁੱਤਰ ਹਰਭੇਜ ਸਿੰਘ ਸੰਧੂ ਵਾਸੀ ਖੂਨਣ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।ਪੁਲਿਸ ਨੇ ਦੱਸਿਆ ਇਸ ਮਾਮਲੇ ਚ ਹੋਰ ਵੀ ਕਈ ਵਿਅਕਤੀ ਸ਼ਾਮਲ ਹਨ।ਜਿੰਨਾਂ ਦੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ।ਇਸ ਮਾਮਲੇ ਚ ਜਾਲੀ ਕਾਗਜਾਤ ਤਿਆਰ ਕਰਨ ਵਾਲੇ ਜਾਲੀ ਮੋਹਰਾਂ ਬਣਾਉਣ ਵਾਲੇ ਵਿਅਕਤੀਆਂ ਨੂੰ ਵੀ ਪਕੜਨ ਦਾ ਦਾਅਵਾ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *