ਵਾਲਮੀਕ ਤੀਰਥ ਵਿਖੇ ਭਗਵਾਨ ਵਾਲਮੀਕ ਜੀ ਦੀ ਮਹਿੰਮਾਂ ਦਾ ਗੁਨਗਾਣ ਕਰਦੀ ਪਲੇਠੀ ਸੀਡੀ ‘ਫੁੱਲਾ ਦੀ ਵਰਖਾ’ ਦੀ ਘੁੰਡ ਚੁਕਾਈ

ss1

ਵਾਲਮੀਕ ਤੀਰਥ ਵਿਖੇ ਭਗਵਾਨ ਵਾਲਮੀਕ ਜੀ ਦੀ ਮਹਿੰਮਾਂ ਦਾ ਗੁਨਗਾਣ ਕਰਦੀ ਪਲੇਠੀ ਸੀਡੀ ‘ਫੁੱਲਾ ਦੀ ਵਰਖਾ’ ਦੀ ਘੁੰਡ ਚੁਕਾਈ

14trnp22ਹਰੀਕੇ ਪੱਤਣ, 14 ਅਕਤੂਬਰ (ਗਗਨਦੀਪ ਸਿੰਘ): ਵਾਲਮੀਕਿ ਤੀਰਥ ਗਿਆਨ ਆਸ਼ਰਮ ਵਿਖੇ ਮੁਕੇਸ਼ ਕਮਾਰ ਲਾਡੀ,ਰਾਕੇਸ਼ ਕੁਮਾਰ ਸਾਥੀ ਜਮਸ਼ੇਰ ਵਾਲਿਆਂ ਵਲੋਂ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਗੁਨਗਾਣ ਕਰਦੀ ਹੋਈ ਪਲੇਠੀ ਸੀਡੀ “ਫੁੱਲਾਂ ਦੀ ਵਰਖਾ”ਨੂੰ ਪੰਜਾਬ ਭਰ ਦੇ ਉਘੇ ਕਲਾਕਾਰ ਅਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਜਿਨ੍ਹਾਂ ਨੇ ਪਲੇਠੀ ਕੈਸਟ ਆਪ ਪ੍ਰਡੁੳਸ ਕੀਤੀ ਹੈ ਦੀ ਘੁੰਡ ਚੁਕਾਈ ਦੀ ਰਸ਼ਮ ਵਾਲਮੀਕਿ ਤੀਰਥ ਗਿਆਨ ਆਸ਼ਰਮ ਵਿਖੇ ਸੰਤ ਬਾਬਾ ਪੂਰਣ ਨਾਥ ਦੇ ਅਸ਼ੀਰਵਾਦ ਦੇ ਨਾਲ ਕੀਤੀ ਗਈ ।ਇਸ ਮੌਕੇ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰ ਆਡਿਉ ਵੱਲੋ ਭਗਵਾਨ ਵਾਲਮੀਕ ਕੀਰਤਨੀ ਜੱਥੇ ਦੇ ਪੰਜਾਬ ਦੇ ਉੱਘੇ ਗਾਇਕ ਮੁਕੇਸ਼ ਕੁੁਮਾਰ ਲਾਡੀ,ਰਾਕੇਸ਼ ਕੁਮਾਰ ਸਾਥੀ ਜਮਸ਼ੇਰ ਵਾਲਿਆ ਵੱਲੋਂੰ “ਫੁੱਲਾਂ ਦੀ ਵਰਖਾਂ”ਦੀ ਸੂਟਿੰਗ ਅਤੇ ਸੀਡੀ ਵਿਚ ਬੜੀ ਮੇਹਨਤ ਦੇ ਨਾਲ ਕੰਮ ਕੀਤਾ ਹੈ।ਇਸ ਵਿਚ ਸ਼ੰਗੀਤ ਸ਼ਰਨਜੀਤ ਸੰਧੂ ਅਤੇ ਵੀਡੀਉ ਸ਼ੰਦੀਪ ਗੋਰਾ ਦੀ ਮੇਹਨਤ ਸਦਕਾ ਹੀ ਇਹ ਸੀਡੀ ਚੜ੍ਹਦੀ ਕਲਾ ਵਿਚ ਪਹੁੰਚੀ ਹੈ ਅਤੇ ਸਮਾਗਮ ਵਿਚ ਪੰਜਾਬ ਦੇ ੳੋੱਘੇ ਗਾਇਕ ਸਤਿੰਦਰ ਵਡਾਲੀ ,ਬਾਵਾ ਬਾਦਸ਼ਾਹ ਜੀ ਹਰੀਕੇ ਵਿਸੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਤੇ ਵਾਇਸ ਚੇਅਰਮੈਨ ਮਨੋਜ ਭੱਟੀ ਨੇ ਕਿਹਾ ਕਿ ਇਸ ਦੇ ਵਿਚ ਭਗਵਾਨ ਵਾਲਮੀਕਿ ਜੀ ਦੀ ਅਪਾਰ ਮਹਿਮਾ ਦੇ ਬਾਰੇ ਰਸ਼ੋਨੀ ਪਾਉਦਿਆ ਹੋਇਆ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਣਾ ਦਿੱਤੀ ਗਈ ਹੈ ਅਤੇ ਗੁਰੂ ਗਿਆਨ ਮਹਾਰਾਜ ਜੀ ਦਾ ਪ੍ਰਚਾਰ ਇਸ ਵੀਡੀਉ ਰਾਹੀ ਘਰ-ਘਰ ਪਹੁੰਚਾਇਆ ਜਾਏਗਾ।ਇਸ ਮੌਕੇ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰ ਗਿੱਲ ,ਵਾਇਸ਼ ਚੇਅਰਮੈਨ ਮਨੋਜ ਭੱਟੀ,ਸਤਿੰਦਰ ਵੰਡਾਲੀ,ਬਾਵਾ ਬਾਦਸ਼ਾਹ ,ਬਾਬਾ ਬਲਵਿੰਦਰ ਨਾਥ ਬੈਰਾਗੀ,ਬਾਲਯੋਗੀ ਪ੍ਰਗਟ ਨਾਥ,ਗੁਰੂ ਚੇਤਨ ਨਾਥ,ਸੰਤ ਬਾਵਾ ਨਾਥ,ਰਵਿੰਦਰ ਨਾਥ ਸਹੋਤਾ,ਗਿਰਧਾਰੀ ਲਾਲ,ਸੂਰਜ ਨਾਥ,ਜਗਸੀਰ ਨਾਥ,ਅਮਰੀਕ ਨਾਥ,ਮਹਾਵੀਰ ਨਾਥ,ਪਰੇਮ ਸਿੰਘ ਰੰਗਰੇਟਾ, ਸਿੰਗਾਰਾ ਸਿੰਘ,ਬਲਵਿੰਂਦਰ ਸਿੰਘ ਪੈੜੇਵਾਲ,ਸ਼ੁਕਰ ਨਾਥ,ਗੁਰਦੀਪ ਉਠੀਆਂ,ਬਾਬਾ ਪ੍ਰੇਮ ਸਿੰਘ ਖਾਲਸ਼ਾ,ਬਾਬਾ ਹਰਜੀਤ ਸਿੰਘ,ਦਿਲਬਾਗ ਸਿੰਘ ਬੁਟਰ,ਬੀਬੀ ਪ੍ਰਮਜੀਤ ਕੌਰ,ਬੀਬੀ ਰਾਜ ਕੌਰ,ਸੇਵਕ ਗਿੱਲ,ਪ੍ਰਮ ਬੀਮਾਂ,ਬੀਬੀ ਮਾਇਆ,ਸਤਨਾਮ ਖੋਸਲਾ,ਬਾਬਾ ਬੋਹੜ ਨਾਥ ਅਦਿ ਹਾਜ਼ਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *