ਮੌਟਰ ਸਾਇਕਲ ਚੋਰ ਗਿਰੋਹ ਸਰਗਰਮ ਘਰ ਅੱਗੇ ਖੜਾ ਮੋਟਰ ਸਾਇਕਲ ਕੀਤਾ ਚੋਰੀ

ss1

ਮੌਟਰ ਸਾਇਕਲ ਚੋਰ ਗਿਰੋਹ ਸਰਗਰਮ ਘਰ ਅੱਗੇ ਖੜਾ ਮੋਟਰ ਸਾਇਕਲ ਕੀਤਾ ਚੋਰੀ

ਰਾਮਪੁਰਾ ਫੂਲ 14 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਸਥਾਨਕ ਸ਼ਹਿਰ ਦੀ ਮਹਿਰਾਜ ਬਸਤੀ ਵਿੱਚ ਰਹਿੰਦੇ ਸੁਰਿੰਦਰ ਧੀਰ ਜ਼ੋ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਆਉਣਜਾਣ ਲਈ ਇੱਕ ਕਾਲੇ ਰੰਗ ਦਾ ਹੀਰੋ ਹਾਂਡਾ ਸਪਲੈਡਰ ਮੋਟਰ ਸਾਇਕਲ ਪੀ.ਬੀ. 40 5917 ਲੈ ਕੇ ਦਿੱਤਾ ਸੀ।ਵੀਰਵਾਰ ਰਾਤ ਉਸਦੇ ਬੇਟੇ ਨੇ ਮੋਟਰ ਸਾਇਕਲ ਨੂੰ ਘਰ ਅੱਗੇ ਲਾਕ ਕਰਕੇ ਖੜਾ ਕੀਤਾ ਹੋਇਆ ਸੀ। ਰਾਤ ਕਰੀਬ ਦਸ ਵੱਜੇ ਜਦ ਉਸਦੇ ਬੇਟੇ ਨੇ ਦੇਖਿਆ ਤਾਂ ਘਰ ਅੱਗੋਂ ਮੋਟਰ ਸਾਇਕਲ ਗਾਇਬ ਸੀ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਸਿਟੀ ਥਾਣਾ ਰਾਮਪੁਰਾ ਵਿਖੇ ਕਰਵਾਈ।

print
Share Button
Print Friendly, PDF & Email