ਬਿਜਲੀ ਮੁਲਾਜਮਾਂ ਚੇਅਰਮੈਨ ਦਾ ਪੁਤਲਾ ਫੂਕਿਆ

ss1

ਬਿਜਲੀ ਮੁਲਾਜਮਾਂ ਚੇਅਰਮੈਨ ਦਾ ਪੁਤਲਾ ਫੂਕਿਆ

boha-1ਬੋਹਾ, 14 ਅਕਤੂਬਰ(ਜਸਪਾਲ ਸਿੰਘ ਜੱਸੀ):ਬਿਜਲੀ ਦਫਤਰ ਦੇ ਮੁਲਾਜਮਾਂ ਨੇ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਰੋਸ ਰੈਲੀ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ.ਦੇ ਚੇਅਰਮੈਨ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਰੈਲੀ ਨੂੰ ਇੰਪਲਾਇਜ ਫੈਡਰੇਸ਼ਨ ਦੇ ਪ੍ਰਧਾਨ ਕੇਵਲ ਸਿੰਘ ਬਰਨਾਲਾ,ਬੂਟਾ ਸਿੰਘ ਜੋਈਆਂ,ਬਿੱਕਰ ਸਿੰਘ ਰਤੀਆ ਤੇ ਫੈਡਰੇਸ਼ਨ ਸਬਰਸਾਂਝੀ ਦੇ ਮਹਾਂ ਸਿੰਘ ਰਾਏਪੁਰ ਨੇ ਸੰਬੋਧਨ ਕੀਤਾ।ਸਮੂਹ ਬੁਲਾਰਿਆਂ ਨੇ ਕਾਰਪੋਰੇਸ਼ਨ ਮਨੇਜਮੈਟ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਬਦਲਾਖੋਰੀ ਤਹਿਤ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ,ਮੁਅੱਤਲ ਕਰਮਚਾਰੀ ਬਹਾਲ ਕੀਤੇ ਜਾਣ,ਆਉਟ ਸੋਰਸਿੰਗ ਦਾ ਕੰਮ ਬੰਦ ਕੀਤਾ ਜਾਵੇ ਅਤੇ ਪਹਿਲਾਂ ਪ੍ਰਵਾਨ ਮੰਗਾਂ ਨੂੰ ਤੁਰਤ ਲਾਗੂ ਕਰਕੇ ਨਵੀ ਭਰਤੀ ਕੀਤੀ ਜਾਵੇ।ਬੁਲਾਰਿਆਂ ਧਮਕੀ ਭਰੇ ਸ਼ਬਦਾਂ ਚ ਕਿਹਾ ਕਿ ਮੁਲਜਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦਾ ਖਮਿਆਜਾ ਅਕਾਲੀ-ਭਾਜਪਾ ਗੱਠਜੋੜ ਨੂੰ ਵਿਧਾਨ ਸਭਾ ਚੋਣਾਂ 2017 ਚ ਭੁਗਤਣਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *