ਹਲਕਾ ਰਾਜਪੁਰਾ ਆਈ.ਟੀ ਵਿੰਗ ਅਹੁਦੇਦਾਰਾਂ ਦਾ ਐਲਾਨ ਜਲਦ ਕੀਤਾ ਜਾਵੇਗਾ-ਨਿਤਿਨ ਰੇਖੀ

ss1

ਹਲਕਾ ਰਾਜਪੁਰਾ ਆਈ.ਟੀ ਵਿੰਗ ਅਹੁਦੇਦਾਰਾਂ ਦਾ ਐਲਾਨ ਜਲਦ ਕੀਤਾ ਜਾਵੇਗਾ-ਨਿਤਿਨ ਰੇਖੀ

14-oct-saini-photo-3ਰਾਜਪੁਰਾ, 14 ਅਕਤੂਬਰ (ਐਚ.ਐਸ.ਸੈਣੀ)-ਵਿਧਾਨ ਸਭਾ ਹਲਕਾ ਰਾਜਪੁਰਾ ਆਈ.ਟੀ. ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੀਤਿਨ ਰੇਖੀ ਨੇ ਕਿਹਾ ਕਿ ਆਈ.ਵਿੰਗ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸ਼ੋਸਲ ਮੀਡਿਆ ਰਾਹੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸਦੇ ਚਲਦਿਆਂ ਆਈ.ਟੀ.ਵਿੰਗ ਸ੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਹਲਕੇ ਦੇ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹ ਅੱਜ ਇਥੇ ਹਲਕਾ ਰਾਜਪੁਰਾ ਦੇ ਯੂਥ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਰੇਖੀ ਨੇ ਕਿਹਾ ਕਿ ਜਲਦ ਹੀ ਹਲਕੇ ਨਾਲ ਸੰਬੰਧਤ ਆਹੁਦਾਰੀਆਂ ਦਾ ਐਲਾਨ ਕੀਤਾ ਜਾਵੇਗਾ ਉਨਾਂ ਕਿਹਾਕਿ ਉਨਾਂ ਕਿਹਾਕਿ ਜਿਆਦਾਤਰ ਯੂਥ ਵਰਗ ਸ਼ੋਸ਼ਲ ਮੀਡਿਆ ਨਾਲ ਜੁੜਿਆ ਹੋਇਆ ਹੈ ਅਤੇ ਜੋ ਨੋਜਵਾਨ ਗੁੰਮਰਾਹ ਹੋ ਗਏ ਹਨ ਉਨਾਂ ਨੂੰ ਵੀ ਆਈ ਵਿੰਗ ਨਾਲ ਜੋੜਿਆ ਜਾ ਰਿਹਾ ਹੈ। ਉਨਾ ਕਿਹਾਕਿ ਸਰਕਾਰ ਵਿਰੋਧੀ ਪਾਰਟੀਆਂ ਨੂੰ ਜਵਾਬ ਦੇਣ ਲਈ ਆਈ.ਟੀ.ਵਿੰਗ ਸ੍ਰੋਮਣੀ ਅਕਾਲੀ ਦਲ ਇਕ ਮੀਲ ਪੱਥਰ ਸਾਬਤ ਹੋ ਰਿਹਾ ਹੈ ਅਤੇ ਸਰਕਾਰ ਖਿਲਾਫ ਝੂਠੀ ਅਫਵਾਹਾਂ ਫਿਲਾਉਣ ਵਾਲੀਆ ਵਿਰੋਧੀਆਂ ਪਾਰਟੀ ਦਾ ਝੂਠ ਲੋਕਾਂ ਸਾਹਮਣੇ ਲਿਆਦਾਂ ਜਾ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *