ਦੋ ਔਰਤਾਂ ਨੇ ਵਿਅਕਤੀਆਂ ਨੂੰ ਜਬਰੀ ਅਗਵਾ ਕਰਕੇ ਕੁੱਟਮਾਰ ਕੀਤੀ

ss1

ਦੋ ਔਰਤਾਂ ਨੇ ਵਿਅਕਤੀਆਂ ਨੂੰ ਜਬਰੀ ਅਗਵਾ ਕਰਕੇ ਕੁੱਟਮਾਰ ਕੀਤੀ
ਪੁਲਿਸ ਨੇ ਦੋ ਔਰਤਾਂ ਸਮੇਤ ਦੋ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ

ਤਲਵੰਡੀ ਸਾਬੋ, 14 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਸੀਬਪੁਰਾ ਵਿੱਚ ਦੋ ਔਰਤਾਂ ਨੇ ਦੋ ਵਿਅਕਤੀਆਂ ਨੂੰ ਜਬਰੀ ਅਗਵਾ ਕਰਕੇ ਉਨ੍ਹਾਂ ਨੂੰ ਘਰ ਵਿੱਚ ਤਾੜ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ ਜੋ ਕਿ ਇਲਾਜ ਅਧੀਨ ਹੈ ਜਿਸ ਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਪੀੜਿਤ ਵਿਅਕਤੀ ਰਾਜਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਨਸੀਬਪੁਰਾ ਨੇ ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਦੱਸਿਆ ਕਿ ਸੁਖਪ੍ਰੀਤ ਕੌਰ ਨੂੰ ਸ਼ੱਕ ਹੈ ਕਿ ਉਸਦੇ ਪਤੀ ਸ਼ਿਕੰਦਰ ਸਿੰਘ ਨੂੰ ਉਸਨੇ ਨਸ਼ੇ ਦੇ ਕੇਸ ਵਿੱਚ ਪੁਲਿਸ ਨੂੰ ਪਕੜਾਇਆ ਹੈ ਜਿਸ ਦੀ ਰੰਜਿਸ਼ ਰੱਖਦਿਆਂ ਉਕਤ ਔਰਤਾਂ ਨੇ ਉਸਨੂੰ ਤੇ ਉਸਦੇ ਭਰਾ ਨੂੰ ਉਸ ਸਮੇਂ ਚੁੱਕ ਕੇ ਆਪਣੇ ਘਰ ਵਿੱਚ ਲੈ ਗਏ ਸਨ ਜਦੋਂ ਉਹ ਤੇ ਉਸਦਾ ਭਰਾ ਆਪਣੇ ਮੋਟਰਸਾਈਕਲ ਤੇ ਘਰ ਆ ਰਹੇ ਸਨ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਪੀੜਿਤ ਦੇ ਬਿਆਨਾਂ ‘ਤੇ ਉਕਤ ਦੋ ਔਰਤਾਂ ਸਮੇਤ ਦੋ ਅਣਪਛਾਤਿਆਂ ਤੇ 364, 323 ਤੇ 34 ਆਈ ਪੀ ਸੀ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਵੀ ਕਥਿਤ ਦੋਸ਼ੀ ਪੁਲਿਸ ਦੇ ਹੱਥ ਨਹੀਂ ਲੱਗਾ।

print
Share Button
Print Friendly, PDF & Email

Leave a Reply

Your email address will not be published. Required fields are marked *