ਬੱਚਿਆਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਦੀ ਜਰੂਰਤ-ਵਿਰਕ

ss1

ਬੱਚਿਆਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਦੀ ਜਰੂਰਤ-ਵਿਰਕ

ਵਿਭਾਗੀ ਪੱਧਰ ਦਾ ਗਿਆਨ ਵਿਗਿਆਨ ਮੇਲਾ ਆਯੋਜਿਤ

14-oct-1ਭੀਖੀ,14 ਅਕਤੂਬਰ(ਵੇਦ ਤਾਇਲ) ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀ.ਸੇੈਕੰ., (ਸੀ.ਬੀ.ਐਸ.ਈ.) ਵਿਖੇ ਵਿਭਾਗੀ ਪੱਧਰ ਦਾ ਗਿਆਨ-ਵਿਗਿਆਨ ਮੇਲਾ ਕਰਵਾਇਆ ਗਿਆ । ਇਸ ਵਿਗਿਆਨ ਮੇਲੇ ਵਿਚ ਵਿਦਿਆ ਭਾਰਤੀ ਨਾਲ ਸੰਬੰਧਤ 13 ਸਕੂਲਾਂ ਦੇ 226 ਬੱਚਿਆਂ ਨੇ ਭਾਗ ਲਿਆ। ਇਸ ਮੇਲੇ ਦੌਰਾਨ ਤਿੰਨ ਵੱਖ ਵਰਗਾਂ ਸ਼ਿਸ਼ੂ, ਬਾਲ ਅਤੇ ਕਿਸ਼ੋਰ ਵਰਗ ਦੇ ਬੱਚਿਆਂ ਨੇ ਵਿਗਿਆਨ ਨਾਲ ਸੰਬੰਧਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ।ਇਸ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਲਖਵੀਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਭੀਖੀ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਮਾਰਕਫੈਡ ਪੰਜਾਬ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਲਖਮੀਰਵਾਲਾ ਨੇ ਕੀਤੀ।ਸz. ਵਿਰਕ ਨੇ ਜੋਤੀ ਪ੍ਰਚੰਡ ਕਰਕੇ ਸਮਾਗਮ ਦਾ ਆਗਾਜ ਕੀਤਾ ਅਤੇ ਵਿਗਿਆਨ ਮੇਲੇ ਦੌਰਾਨ ਪਹਿਲੀਆਂ ਦੂਜੀਆਂ ਅਤੇ ਤੀਜੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸz. ਵਿਰਕ ਨੇ ਕਿਹਾ ਕਿ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਲਈ ਅਜਿਹੇ ਮੁਕਾਬਲਿਆਂ ਦਾ ਆਯੋਜਨ ਕਰਨਾ ਸਮੇਂ ਦੀ ਜਰੂਰਤ ਹੈ ਜਿਸ ਨਾਲ ਇਸ ਮੁਕਾਬਲੇ ਦੇ ਯੁਗ ਵਿੱਚ ਬੱਚੇ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਮੰਜਲ ਸਰ ਕਰ ਸਕਦੇ ਹਨ।ਇਸ ਮੌਕੇ ਗੁਰਪ੍ਰੀਤ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਅਜਿਹੇ ਮੇਲੇ ਆਯੋਜਿਤ ਕਰਨ ਨਾਲ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਤੌਰ ਤੇ ਵਿਕਾਸ ਹੁੰਦਾ ਹੈ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਯਸ਼ਪਾਲ ਸਿੰਗਲਾ, ਪ੍ਰਬੰਧਕ ਤੇਜਿੰਦਰਪਾਲ ਜਿੰਦਲ, ਸੇਵਾ ਸਿੰਘ ਮਿੱਤਲ, ਪ੍ਰਸ਼ੋਤਮ ਮੱਤੀ, ਸੰਜੀਵ ਅਲੀਸ਼ੇਰ, ਸਤੀਸ਼ ਕੁਮਾਰ, ਬ੍ਰਿਜ ਲਾਲ, ਪਰਮਜੀਤ ਸਿੰਘ,ਨਵਜੀਤ ਰਿਸ਼ੀ, ਪ੍ਰਿੰਸੀਪਲ ਗਗਨਦੀਪ ਪਰਾਸ਼ਰ, ਰਿਤੇਸ਼ ਜੈਸਵਾਲ,ਪੀ ਕੇ ਸੂਦ, ਸੱਤਪਾਲ ਬਾਂਸਲ, ਗੁਰਵਿੰਦਰ ਸਿੰਘ ਅਤੇ ਜਗਦੀਪ ਪਟਿਆਲ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *