ਮਲੂਕਾ ਵੱਲੋਂ ਭਗਤਾ ਭਾਈ ਵਿਖੇ ਬਲਾਕ ਪੱਧਰੀ ਸੰਗਤ ਦਰਸਨ 18 ਨੂੰ

ss1

ਮਲੂਕਾ ਵੱਲੋਂ ਭਗਤਾ ਭਾਈ ਵਿਖੇ ਬਲਾਕ ਪੱਧਰੀ ਸੰਗਤ ਦਰਸਨ 18 ਨੂੰ

gagan-grewal-20161014_152948ਭਗਤਾ ਭਾਈ ਕਾ 14 ਅਕਤੂਬਰ ( ਸਵਰਨ ਸਿੰਘ ਭਗਤਾ) ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਭਾਵੇ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਆਪਣੇ ਜੱਦੀ ਪਿੰਡ ਮਲੂਕਾ ਵਿਖੇ ਸੰਗਤ ਦਰਸਨ ਲਗਾਇਆ ਜਾ ਰਿਹਾ ਪਰ ਇਸ ਵਿੱਚ ਵਾਧਾ ਕਰਦਿਆ ਉਨਾ ਨੇ ਹੁਣ ਹਲਕੇ ਦੇ ਪਿੰਡਾਂ ਤੇ ਸ਼ਹਿਰਾ ਵਿੱਚ ਵੀ ਸੰਗਤ ਦਰਸਨ ਲਗਾਉਣ ਦੀ ਮੁਹਿੰਮ ਆਰੰਭੀ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆ ਗਗਨਦੀਪ ਸਿੰਘ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ ਭਗਤਾ ਭਾਈ ਨੇ ਦੱਸਿਆ ਕਿ ਕੈਬਨਿਟ ਮੰਤਰੀ ਮਲੂਕਾ ਵੱਲੋਂ 18 ਅਕਤੂਬਰ ਨੂੰ ਭਗਤਾ ਭਾਈ ਦੇ ਬਰਾੜ ਪੈਲਿਸ ਵਿਖੇ ਬਲਾਕ ਪੱਧਰੀ ਵਿਸਾਲ ਸੰਗਤ ਦਰਸਨ ਲਗਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸਮੁੱਚਾ ਪ੍ਰਸਾਸਨ ਹਾਜਰ ਰਹੇਗਾ ਤਾ ਜੋ ਪ੍ਰਸ਼ਾਸਨ ਨਾਲ ਸਬੰਧਤ ਸਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾਂ ਕੀਤਾ ਜਾ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸਦ ਬਠਿੰਡਾ ਆਪਣੀ ਟੀਮ ਸਮੇਤ ਹਾਜਰ ਰਹਿਣਗੇ। ਉਨਾ ਬਲਾਕ ਭਗਤਾ ਭਾਈ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਗਤ ਦਰਸਨ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ।

print
Share Button
Print Friendly, PDF & Email

Leave a Reply

Your email address will not be published. Required fields are marked *