ਕੋਠਾ ਗੁਰੂ ਵਿਖੇ ਉਸਾਰੂ ਸਭਿਆਚਾਰ ਅਤੇ ਨਾਟਕ ਮੇਲਾ ਕਰਵਾਇਆ

ss1

ਕੋਠਾ ਗੁਰੂ ਵਿਖੇ ਉਸਾਰੂ ਸਭਿਆਚਾਰ ਅਤੇ ਨਾਟਕ ਮੇਲਾ ਕਰਵਾਇਆ
ਇਲਾਕੇ ਦੇ ਲੋੜਵੰਦ ਲੋਕਾਂ ਲਈ ਬਿਰਧ ਆਸਰਮ ਬਣਾਵਾਂਗੇ- ਭੱਲਾ

 13btdh83ਭਗਤਾ ਭਾਈ ਕਾ 13 ਅਕਤੂਬਰ (ਸਵਰਨ ਸਿੰਘ ਭਗਤਾ)- ਇਤਿਹਾਸਕ ਪਿੰਡ ਨਗਰ ਕੋਠਾ ਗੁਰੂ ਵਿਖੇ ਉਮੀਦ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਉਸਾਰੂ ਸਭਿਆਚਾਰਕ ਅਤੇ ਨਾਟਕ ਮੇਲਾ ਕਰਵਾਇਆ ਗਿਆ।ਇਸ ਮੋਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਥੀਏਟਰ ਗਰੁੱਪ ਵੱਲੋਂ ਪੰਜਾਬ ਦੇ ਮੌਜੂਦ ਹਾਲਾਤਾਂ ਅਤੇ ਕਿਸਾਨੀ ਸੰਕਟ ਦੇ ਸੰਭਾਵੀ ਹੱਲਾਂ ਨੂੰ ਦਰਸਾਉਣ ਲਈ ਨੁੱਕੜ ਨਾਟਕ’ਜੜੋਂ ਉੱਖੜੇ ਲੋਕ’ਪੇਸ਼ਕੀਤਾ। ਜਿਸ ਨੂੰ ਦਰਸਕਾਂ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ। ਇਸ ਨਾਟਕ ਨੂੰ ਵੇਖ ਕੇ ਲੋਕ ਏਨੇ ਭਾਵੁਕ ਹੋ ਗਏ।ਇਸ ਨਾਟਕ ਮੇਲੇ ਉਪਰੰਤ ਪੰਜਾਬ ਦੇ ਉੱਘੇ ਲੋਕ ਗਾਇਕ ਗੁਰਵਿੰਦਰ ਬਰਾੜ੍ਹ ਨੇ ਆਪਣੀ ਮਿਆਰੀ ਗਾਇਕੀ ਦਰਸਕਾਂ ਦਾ ਖੂਬ ਮਨੋਰੰਜਨ ਕੀਤਾ।ਲੋਕ ਗਾਇਕ ਗੁਰਵਿੰਦਰ ਬਰਾੜ ਨੇ ਆਪਣੇ ਗੀਤਾਂ ਖੁਦਕਸ਼ੀਆਂ,ਭਗਤ ਸਿੰੰਘ ਅਤੇ ਸ਼ਿਵ ਦੀ ਕਿਤਾਬ ਨਾਲ ਲੋਕਾਂ ਦੀ ਵਾਹ ਵਾਹ ਖੱਟੀ।
ਇਸ ਮੋਕੇ ਸੰਬੋਧਨ ਕਰਦਿਆ ਸ੍ਰੀ ਭੱਲਾ ਨੇ ਇਲਾਕੇ ਦੇ ਲੋੜਵੰਦ ਬਜੁਰਗਾਂ ਲਈ ਬਿਰਧ ਆਸਰਮ ਬਣਾਉਣ ਦਾ 13btdh82ਅੇਲਾਲ ਕੀਤਾ ਅਤੇ ਇਸ ਬਿਰਧ ਆਸਰਮ ਲਈ ਸ੍ਰੀ ਦਵਿੰਦਰ ਦਿਆਲਪੁਰਾ ਮਿਰਜ਼ਾ ਵੱਲੋਂ ਆਪਣੇ ਦਾਦਾ ਨਛੱਤਰ ਸਿੰਘ ਦੀ ਯਾਦ ਵਿੱਚ ਸੰਸਥਾ ਨੂੰ ਜ਼ਮੀਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਦਵਿੰਦਰ ਦਿਆਲਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸ਼ਰਮਾ, ਮਨਪ੍ਰੀਤ ਸਿੰਘ ਪੂਹਲਾ, ਭੁਪਿੰਦਰ ਸਿੰਘ ਗੁੰਮਟੀ, ਮਾਸਟਰ ਨਾਇਬ ਸਿੰਘ, ਰਣਜੀਤ ਸਿੰਘ ਉੱਪਲ, ਬੂਟਾ ਸਿੰਘ ਮਲੂਕਾ, ਸੋਹਣ ਸਿੰਘ ਕੇਸਰਵਾਲਾ, ਦਰਸ਼ਨ ਸਿੰਘ ਖ਼ਾਲਸਾ, ਗੁਰਜੀਤ ਸਿੰਘ ਬੁਰਜ ਲੱਧਾ, ਜਸਵਿੰਦਰ ਜਲਾਲ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *