ਰਾਜ ਤਿਲਕ ਮੌਕੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਅਸਮਾਨ

ss1

ਰਾਜ ਤਿਲਕ ਮੌਕੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਅਸਮਾਨ
ਸੱਚਾਈ ਦੇ ਰਾਹ ਤੇ ਚੱਲਣ ਵਾਲਿਆਂ ਦੀ ਹਮੇਸ਼ਾਂ ਜਿੱਤ ਹੁੰਦੀ ਹੈ : ਜ਼ਸਕਰਨ ਬਾਂਸਲ

img_20161012_2236066ਰਾਮਪੁਰਾ ਫੂਲ, 13 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਨਵ ਭਾਰਤ ਕਲਾ ਮੰਚ ਵੱਲੋਂ ਕਰਵਾਈ ਗਈ ਰਾਮਲੀਲਾ ਉਤਸਵ ਦੇ ਆਖਰੀ ਦਿਨ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਜ਼ਸਕਰਨ ਬਾਂਸਲ (ਜੱਸੀ ਬਾਬਾ) ਨੇ ਰੀਬਨ ਕੱਟ ਕੇ ਕੀਤਾ।ਇਸ ਸਮਾਗਮ ਵਿੱਚ ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ, ਸਾਇੰਕਲਿਗ ਗਰੁੱਪ ਦੇ ਪ੍ਰਧਾਨ ਅਜੀਤ ਅਗਰਵਾਲ, ਬਿੱਟਾ ਢਪਾਲੀ, ਅਸ਼ੋਕ ਕੁਮਾਰ ਆਦਿ ਵਿਸ਼ੇਸ ਤੋਰ ਤੇ ਸਾਮਲ ਹੋਏ । ਰਾਮਲੀਲਾ ਦੇ ਆਖਰੀ ਦਿਨ ਬਨਵਾਸ ਕੱਟਣ ਤੋ ਬਾਅਦ ਅਯੋਧਿਆ ਪਹੁੰਚਣ ਤੇ ਰਾਜ ਤਿਲਕ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਤੇ ਜੈ ਸ਼੍ਰੀ ਰਾਮ ਦੇ ਗੂਜਾਰਿਆ ਨਾਲ ਅਸਮਾਨ ਗੂੰਜ ਉਠਿਆ।ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਜ਼ਸਕਰਨ ਬਾਂਸਲ ਨੇ ਬੋਲਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਰਾਮ ਲੀਲਾ ਵਿੱਚ ਦੱਸੇ ਸੱਚ ਦੇ ਰਾਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।ਉਨ੍ਹਾਂ ਨੇ ਦੱਸਿਆ ਕਿ ਸੱਚਾਈ ਦੇ ਰਾਹ ਤੇ ਚੱਲਣ ਵਾਲਿਆਂ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਇਸ ਮੌਕੇ ਰਾਮਲੀਲਾ ਵਿੱਚ ਭਾਗ ਲੈਣ ਵਾਲੇ ਸਮੂਹ ਕਲਾਕਾਰਾਂ ਨੂੰ ਮੁੱਖ ਮਹਿਮਾਨ ਜ਼ਸਕਰਨ ਬਾਂਸਲ ਤੇ ਸੰਦੀਪ ਵਰਮਾ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਰਾਜ ਤਿਲਕ ਮੌਕੇ ਰਾਮ ਦੀ ਭੂਮਿਕਾ ਦੀਪਕ ਗਾਂਧੀ, ਹਨੂੰਮਾਨ ਦੀ ਭੁਮਿਕਾ ਵਿੱਕੀ ਕੁਮਾਰ ਨੇ ਨਿਭਾਈ। ਇਸ ਮੌਕੇ ਕਲਾਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ, ਡਰਾਇਰੈਕਟਰ ਸੁਰਿੰਦਰ ਧੀਰ, ਸੀਨ ਸੈਟਿੰਗ ਡਰਾਇਰੈਕਟਰ ਕਰਮਜੀਤ ਹੈਪੀ, ਗੁਰਪ੍ਰੀਤ ਸੀਟਾ, ਤਿੱਤਰ ਮਾਨ, ਮੈਅਕੱਪ ਮੈਨ ਸ਼ੁਭਾਸ਼ ਪੇਂਟਰ, ਸਟੋਰ ਕੀਪਰ ਲਖਵਿੰਦਰ ਧੀਰ, ਸੰਜੀਵ ਗਰਗ, ਸੁਖਮੰਦਰ ਕਲਸੀ, ਰਾਜਵਿੰਦਰ ਕਲਸੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *