ਫੀਗੋ ਕਾਰ ਅੱਗੇ ਅਵਾਰਾ ਪਸ਼ੂ ਆਏ ਤੇ ਕਾਰ ਦਰਖਤ ਤੇ ਚੜਕੇ ਪਲਟੀ

ss1

ਫੀਗੋ ਕਾਰ ਅੱਗੇ ਅਵਾਰਾ ਪਸ਼ੂ ਆਏ ਤੇ ਕਾਰ ਦਰਖਤ ਤੇ ਚੜਕੇ ਪਲਟੀ

vikrant-bansal-4ਭਦੌੜ 13 ਅਕਤੂਬਰ (ਵਿਕਰਾਂਤ ਬਾਂਸਲ) ਬੀਤੀ ਕੱਲ ਦੇਰ ਸ਼ਾਮ ਕਰੀਬ ਅੱਠ ਵਜੇ ਬਰਨਾਲਾ ਸਾਈਡ ਤੋਂ ਆ ਰਹੀ ਫੀਗੋ ਕਾਰ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਪਾਵਰਕਾਮ ਦਫਤਰ ਅੱਗੇ ਦਰਖਤ ਤੇ ਚੜਕੇ ਪਲਟ ਜਾਣ ਦਾ ਸਮਾਚਾਰ ਮਿਲਿਆ ਹੈ ਇਕੱਤਰ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕਰੀਬ ਅੱਠ ਵਜੇ ਬਰਨਾਲਾ ਸਾਈਡ ਤੋਂ ਭਦੌੜ ਸਾਈਡ ਫੋਰਡ ਫੀਗੋ ਕਾਰ ਜਾ ਰਹੀ ਸੀ, ਜਦ ਉਹ ਸ਼ਹਿਣਾ ਪਾਵਰਕਾਮ ਦਫਤਰ ਨਜ਼ਦੀਕ ਪਹੁੰਚੀ ਤਾਂ ਮੁੱਖ ਮਾਰਗ ਤੇ ਕੁੱਝ ਅਵਾਰਾ ਪਸ਼ੂ ਆ ਜਾਣ ਕਾਰਨ ਕਾਰ ਪਾਵਰਕਾਮ ਦਫਤਰ ਅੱਗੇ ਲੱਗੇ ਦਰਖਤ ਤੇ ਚੜਕੇ ਪਲਟ ਗਈ ਜਿਸਦੇ ‘ਚ ਸੰਧੂ ਕਲਾਂ ਪਿੰੰਡ ਦੇ ਤਿੰਨ ਵਿਅਕਤੀ ਸਵਾਰ ਦੱਸੇ ਜਾ ਰਹੇ ਹਨ ਅਤੇ ਉਨਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਭਾਂਵੇ ਕਿ ਪੁਲਿਸ ਥਾਣਾ ਕੁੱਝ ਹੀ ਫੁੱਟ ਦੀ ਦੂਰੀ ਤੇ ਸਥਿਤ ਹੈ ਅਤੇ ਪੁਲਿਸ ਕਰਮਚਾਰੀ ਵੀ ਮੌਕੇ ਪਹੁੰਚ ਗਏ ਸਨ, ਪਰ ਇਸ ਬਾਰੇ ਜਦ ਥਾਣਾ ਸ਼ਹਿਣਾ ਦੇ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਨੇ ਇਸ ਤੇ ਅਣਜਾਣਤਾ ਪ੍ਰਗਟਾਈ ਘਟਨਾ ਸਥਾਨ ਤੇ ਕੁੱਝ ਵਿਅਕਤੀਆਂ ਦਾ ਕਹਿਣਾ ਸੀ ਕਿ ਕਾਰ ਬਹੁਤ ਰਫਤਾਰ ਸੀ, ਪਰ ਦਰਖਤ ਅੱਗੇ ਆਉਣ ਕਰਕੇ ਵੱਡਾ ਨੁਕਸਾਨ ਹੋਣੋ ਬਚਾਅ ਰਹਿ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *