ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਲੋਕ ਸੇਵਾ ਵਾਲੇ ਉਮੀਦਵਾਰ ਦੀ ਚੋਣ ਕਰਨ ਲਈ ਕੀਤੀ ਸਿਫਾਰਸ਼

ss1

ਕਾਂਗਰਸ ਪਾਰਟੀ ਦੀ ਮੀਟਿੰਗ ਵਿਚ ਲੋਕ ਸੇਵਾ ਵਾਲੇ ਉਮੀਦਵਾਰ ਦੀ ਚੋਣ ਕਰਨ ਲਈ ਕੀਤੀ ਸਿਫਾਰਸ਼

12-16 (5)
ਮਲੋਟ, 12 ਮਈ (ਆਰਤੀ ਕਮਲ) : ਲੋਕਾਂ ਦੀ ਸੇਵਾ ਲਈ ਚੰਗੇ ਉਮੀਦਵਾਰ ਦੀ ਚੋਣ ਕਰਨ ਲਈ ਕਾਂਗਰਸ ਪਾਰਟੀ ਦੀ ਮੀਟਿੰਗ ਐਡਵਰਡਗੰਜ ਗੈਸਟ ਹਾਊਸ ਵਿਖੇ ਹੋਈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸ.ਸੀ ਸੈਲ ਦੇ ਚੇਅਰਮੈਨ ਕੇ ਰਾਜੂ ਅਤੇ ਪੰਜਾਬ ਐਸ.ਸੀ ਸੈਲ ਦੇ ਪ੍ਰਧਾਨ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਬਲਦੇਵ ਕੁਮਾਰ ਗਗਨੇਜਾ ਨੇ ਦੱਸਿਆ ਕਿ ਲੋਕਾਂ ਦੀ ਸੇਵਾ ਲਈ ਮਲੋਟ ਅਤੇ ਬੱਲੂਆਣਾ ਹਲਕੇ ਤੋ ਚੰਗੇ ਉਮੀਦਵਾਰ ਦੀ ਚੋਣ ਕਰਨ ਲਈ ਇਹ ਮੀਟਿੰਗ ਸੱਦੀ ਗਈ ਹੈ। ਇਸ ਦੌਰਾਨ ਪੰਜਾਬ ਐਸ.ਸੀ ਸੈਲ ਦੇ ਪ੍ਰਧਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸੂਬੇ ਵਿੱਚ 117 ਵਿੱਚੋ 34 ਸੀਟਾਂ ਰਿਜਰਵ ਹੈ। ਉਹਨਾ ਕਿਹਾ ਕਿ ਇਹਨਾ ਰਿਜਰਵ ਸੀਟਾ ਵਿੱਚ ਹੀ ਮਲੋਟ ਅਤੇ ਬੱਲੂਆਣਾ ਦੀ ਸੀਟ ਆਉਂਦੀ ਹੈ। ਇਸ ਦੌਰਾਨ ਇਹਨਾ ਦੋਹਾਂ ਸੀਟਾਂ ਉੱਪਰ ਯੋਗ ਉਮੀਦਵਾਰ ਦੀ ਚੋਣ ਕਰਨ ਸਬੰਧੀ ਚਰਚਾ ਕੀਤੀ ਗਈ।

ਆਗੂਆ ਨੇ ਦੱਸਿਆ ਕਿ ਐਸ.ਸੀ ਲੋਕਾਂ ਦੇ ਸਹਿਯੋਗ ਨਾਲ ਹੀ ਪਹਿਲਾਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਅਤੇ ਐਸ.ਸੀ ਭਾਈਚਾਰੇ ਦੇ ਸਹਿਯੋਗ ਨਾਲ ਹੀ ਹੁਣ ਆਉਣ ਵਾਲੀਆਂ ਚੋਣਾਂ ਦੌਰਾਨ ਕਾਂਗਰਸ ਦੀ ਫਿਰ ਤੋ ਸਰਕਾਰ ਆਉਂਣ ਦੀ ਪੂਰੀ ਉਮੀਦ ਹੈ। ਇਸ ਮੀਟਿੰਗ ਦੌਰਾਨ ਹਲਕੇ ਦੀ ਰਿਜ਼ਰਵ ਸੀਟ ਉੱਪਰ ਚੰਗੇ ਉਮੀਦਵਾਰ ਦੀ ਚੋਣ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਦੇ ਮਲੋਟ ਪੁੱਜਣ ਉੱਪਰ ਧੰਨਵਾਦ ਪ੍ਰਗਟ ਕਰਦਿਆ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਰਾਜੇਸ਼ ਲਲੋਈਆਂ, ਸ਼੍ਰੀ ਪ੍ਰਸ਼ਾਦ, ਜੰਗ ਬਹਾਦੁਰ ਸਿੰਘ ਕੋ-ਚੇਅਰਮੈਨ ਪੰਜਾਬ ਐਸ.ਸੀ, ਰਵਿੰਦਰ ਕੁਮਾਰ ਰੋਜੀ ਮੀਤ ਪ੍ਰਧਾਨ ਐਸ.ਸੀ, ਜਸਵੰਤ ਸਿੰਘ ਨਾਹਰ, ਨੱਥੂ ਰਾਮ ਗਾਂਧੀ, ਬਲਦੇਵ ਕੁਮਾਰ ਗਗਨੇਜਾ ਦੇ ਇਲਾਵਾ ਕਾਫੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *