ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਮੈਰਿਜ ਪੈਲਸ ਮਾਲਕਾਂ ਨਾਲ ਕੀਤੀ ਮੀਟਿੰਗ

ss1

ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਮੈਰਿਜ ਪੈਲਸ ਮਾਲਕਾਂ ਨਾਲ ਕੀਤੀ ਮੀਟਿੰਗ
ਪੈਲਸ ਵਿਚ ਗੋਲੀਆਂ ਚਲਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਵੇਗੀ

SAMSUNG CAMERA PICTURES

ਭਿੱਖੀਵਿੰਡ 12 ਅਕਤੂਬਰ (ਹਰਜਿੰਦਰ ਸਿੰਘ ਗੋਲਣ)-ਡਿਪਟੀ ਕਮਿਸ਼ਨਰ ਤਰਨ ਤਾਰਨ ਬਲਵਿੰਦਰ ਸਿੰਘ ਧਾਰੀਵਾਲ ਵੱਲੋਂ ਮੈਰਿਜ ਪੈਲਸਾਂ ਵਿਚ ਵਿਆਹ ਮੌਕੇ ਹਥਿਆਰ ਲੈ ਕੇ ਜਾਣ ‘ਤੇ ਲਾਈ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀ ਜਾਵੇਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇਂ ਵੱਖ-ਵੱਖ ਮੈਰਿਜ ਪੈਲਸਾਂ ਦੇ ਮਾਲਿਕਾ ਨਾਲ ਸਬ ਡਵੀਜਨ ਭਿੱਖੀਵਿੰਡ ਦਫਤਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਕੀਤਾ ਅਤੇ ਆਖਿਆ ਕਿ ਵਿਆਹ ਦੌਰਾਨ ਜੇਕਰ ਕੋਈ ਬਰਾਤੀ ਜਾਂ ਘਰ ਦਾ ਮੈਂਬਰ ਨਜਾਇਜ ਤੌਰ ‘ਤੇ ਗੋਲੀਆਂ ਚਲਾ ਕੇ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਪੈਲਸ ਨੂੰ ਬੁਕਿੰਗ ਕਰਵਾਉਣ ਵਾਲਾ ਵਿਅਕਤੀ ਜਿੰਮੇਵਾਰ ਹੋਵੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਵਿਆਹ ਦੇ ਦੌਰਾਨ ਗੋਲੀਆਂ ਚਲਾਉਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸੰਬੰਧਿਤ ਪੁਲਿਸ ਥਾਣਿਆਂ ਜਾਂ ਸਬ ਡਵੀਜਨ ਦੇ ਦਫਤਰ ਭਿੱਖੀਵਿੰਡ ਵਿਖੇ ਦਿੱਤੀ ਜਾਵੇ ਤਾਂ ਜੋ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਡੀ.ਐਸ.ਪੀ ਨਾਗੋਕੇ ਨੇ ਇਹ ਵੀ ਕਿਹਾ ਕਿ ਵਿਆਹ ਜਾਂ ਹੋਰ ਸਮਾਗਮ ਦੌਰਾਨ ਕੋਈ ਵਿਅਕਤੀ ਗੋਲੀ ਚਲਾਉਦਾ ਹੈ ਤਾਂ ਉਸ ਸਮੇ ਡੀ.ਜੇ. ਵਾਲੇ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਡੀ.ਜੇ. ਨੂੰ ਤੁਰੰਤ ਬੰਦ ਕਰਕੇ ਮੈਰਿਜ ਪੈਲਸ ਮਾਲਿਕਾ ਨੂੰ ਸੂਚਿਤ ਕਰਨ। ਇਸ ਮੌਕੇ ਪੈਲਿਸ ਯੂਨੀਅਨ ਦੇ ਪ੍ਰਧਾਨ ਸਿਮਰਜੀਤ ਸਿੰਘ ਢੋਲਣ, ਅਵਜੀਤ ਅੱਬੂ ਲਾਇਮ ਲਾਈਟ, ਕੁਲਬੀਰ ਸਿੰਘ ਪਾਮ ਗਾਰਡਨ ਵਾਲੇ, ਜੁਝਾਰ ਸਿੰਘ ਘਰਿਆਲਾ, ਮਾਨ ਫਾਰਮ ਦੇ ਹਰਜਿੰਦਰ ਸਿੰਘ ਕੰਡਾ, ਗੁਰਵੇਲ ਸਿੰਘ ਸੰਧੂ ਪੰਜਾਬੀ ਕੰਪਲੈਕਸ, ਪਰਮਜੀਤ ਸਿੰਘ, ਦਲਜੀਤ ਸਿੰਘ, ਦੀਪਬਹਿਲ ਪੰਜਾਬ ਕਿੰਗ ਵਾਲੇ, ਸੁਖਬੀਰ ਸਿੰਘ ਸੂਰਜ ਪੈਲਿਸ, ਐਸ.ਐਚ.ੳ ਅਵਤਾਰ ਸਿੰਘ ਕਾਹਲੋਂ, ਏ.ਐਸ.ਆਈ ਗੁਰਦੀਪ ਸਿੰਘ, ਰੀਡਰ ਮਨਜੀਤ ਸਿੰਘ, ਐਚ.ਸੀ ਗੁਰਦੀਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email