ਸ਼ਹਿਰ ਵਿੱਚ ਦੁਸਿਹਰਾ ਪਰਵ ਧੂਮਧਾਮ ਨਾਲ ਮਨਾਇਆ ਗਿਆ

ss1

ਸ਼ਹਿਰ ਵਿੱਚ ਦੁਸਿਹਰਾ ਪਰਵ ਧੂਮਧਾਮ ਨਾਲ ਮਨਾਇਆ ਗਿਆ

11111ਰਾਮਪੁਰਾ ਫੂਲ 12 ਅਕਤੂਬਰ, (ਕੁਲਜੀਤ ਸਿੰਘ ਢੀਗਰਾਂ) : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਿਹਰਾ ਸ਼ਹਿਰ ਵਿੱਚ ਕਈ ਥਾਵਾਂ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸਥਾਨਕ ਸ਼ਹਿਰ ਦੇ ਖੇਡ ਸਟੇਡੀਅਮ ਵਿੱਚ ਨਵ ਭਾਰਤ ਕਲਾ ਮੰਚ ਵੱਲੋਂ ਦੁਸਿਹਰੇ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤਾ ਮੰਤਰੀ ਸ yਸਿੰਕਦਰ ਸਿੰਘ ਮਲੂਕਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਦੁਸਿਹਰੇ ਵਿੱਚ ਵੱਖਵੱਖ ਤਰ੍ਹਾਂ ਦੀਆਂ ਝਾਕੀਆਂ ਮਨਮੌਹਕ ਦ੍ਰਿਸ਼ ਪੇਸ਼ ਕਰਦੀਆਂ ਹਨ।ਇਸ ਮੌਕੇ ਕੱਢੀ ‘ਹਰ ਹਰ ਮਹਾਦੇਵ’ਦੀ ਭੇਂਟ ਤੇ ਹਨੂੰਮਾਨ ਜੀ ਦੀ ਝਾਕੀ ਖਿੱਚ ਦਾ ਕੇਂਦਰ ਰਹੀ।ਦੁਸਿਹਰੇ ਨੂੰ ਦੇਖਣ ਲਈ ਰਾਮਪੁਰਾ ਫੂਲ ਦੇ ਖੇਡ ਸਟੇਡੀਅਮ ਵਿੱਚ ਲੋਕਾਂ ਦਾ ਸੈਲਾਬ ਆ ਉਮੜਿਆ। ਜਿਥੇ ਇਸ ਦੁਸਹਿਰੇ ਉਪਰ ਅਕਾਲੀ ਦਲ ਦਾ ਕਬਜਾ ਰਿਹਾ ਉਥੇ ਦੂਜੇ ਪਾਸੇ ਗਾਂਧੀ ਨਗਰ ਵਿੱਖੇ ਮਨਾਏ ਦੁਸਹਿਰੇ ਉਪਰ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਜ਼ਸਕਰਨ ਬਾਂਸਲ(ਜੱਸੀ ਬਾਬਾ) ਮੂੱਖ ਮਹਿਮਾਨ ਵੱਜੋਂ ਸ਼ਾਮਲ ਹੋ ਕੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਹੋਣ ਦਾ ਸਬੂਤ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *