ਰਾਈਸ ਸੈਲਰਾਂ ਵਲੋਂ ਬਕਾਇਆ ਨਾ ਮਿਲਣ ਦੇ ‘ਰੋਸ ਵਜੋ ਹੜਤਾਲ

ss1

ਰਾਈਸ ਸੈਲਰਾਂ ਵਲੋਂ ਬਕਾਇਆ ਨਾ ਮਿਲਣ ਦੇ ‘ਰੋਸ ਵਜੋ ਹੜਤਾਲ

ਭਗਤਾ ਭਾਈ ਕਾ 12 ਅਕਤੂਬਰ (ਸਵਰਨ ਸਿੰਘ ਭਗਤਾ)ਸਥਾਨਕ ਸ਼ਹਿਰ ਵਿਚਲੀ ਰਾਈਸ ਸੈਲਰ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ’ਤੇ ਚਲੇ ਗਏ ਹਨ ਅਤੇ ਉਨਾਂ ਵਲੋਂ ਤਰੁੰਤ ਪ੍ਰਭਾਵ ਰਾਹੀਂ ਝੋਨੇ ਦੀ ਲਿਫਟਿੰਗ ਬੰਦ ਕਰਨ ਦਾ ਫੇਸਲਾ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ. ਸਵਰਨ ਸਿੰਘ ਬਰਾੜ ਨੇ ਦੱਸਿਆ ਕਿ ਹਾਲੇ ਤੱਕ ਪਨਗਰੇਨ ਅਤੇ ਪੰਜਾਬ ਐਗਰੋ ਵਲੋਂ ਮਿਲਰਜ ਨੂੰ ਸਾਲ 2013-14 ਤੱਕ ਦਾ ਕਿਰਾਇਆ ਨਹੀਂ ਦਿੱਤਾ ਗਿਆ। ਉਨਾਂ ਦੱਸਿਆ ਕਿ ਇਸ ਬਾਬਤ ਉਹ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹਰ ਵਾਰ ਉਨਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਾਇਆ ਗਿਆ। ਸ. ਬਰਾੜ ਨੇ ਦੱਸਿਆ ਕਿ ਭਾਂਵੇਂ ਕਿ ਇਹ ਰਕਮ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਕਰੀਬ ਦੋ ਸਾਲ ਪਹਿਲਾਂ ਹੀ ਇਹ ਰਕਮ ਪਨਗਰੇਨ ਨੂੰ ਜਮਾਂ ਕਰਵਾ ਦਿੱਤੀ ਹੈ। ਉਨਾਂ ਕਿਹਾ ਕਿ ਜਿੰਨਾ ਚਿਰ ਸੈਲਰ ਮਾਲਕਾਂ ਨੂੰ ਇਹ ਰਕਮ ਨਹੀ ਮਿਲਦੀ ਉਨਾਂ ਚਿਰ ਤੱਕ ਹੜਤਾਲ ਜਾਰੀ ਰਹੇਗੀ।

print
Share Button
Print Friendly, PDF & Email