ਖ਼ਾਲਸਾ ਕਾਲਜ ਦੇ ਫੈਸ਼ਨ ਟੈਕਨਾਲੋਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਟੂਰ

ss1

ਖ਼ਾਲਸਾ ਕਾਲਜ ਦੇ ਫੈਸ਼ਨ ਟੈਕਨਾਲੋਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਟੂਰ

img-20161012-wa0008ਭਗਤਾ ਭਾਈ ਕਾ 12 ਅਕਤੂਬਰ (ਸਵਰਨ ਸਿੰਘ ਭਗਤਾ)ਸ਼੍ਰੌੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈ ਕਾ ਦੇ ਫੈਸ਼ਨ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਦਾ ‘ਟਰਾਈਡੈਂਟ ਇੰਡਸਟਰੀ , ਬਰਨਾਲਾ’ ਵਿਚ ਇਕ ਰੋਜ਼ਾ ਟੂਰ ਲਗਾਇਆ ਗਿਆ।ਫੈਸ਼ਨ ਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਜਿੰਕਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਡਸਟਰੀ ਵਿਚ ਵਿਦਿਆਰਥੀਆਂ ਨੂੰ ਟੈਕਸਟਾਇਲ ਸਬੰਧੀ ਨਵੀਨ ਜਾਣਕਾਰੀ ਦਿੰਦੇ ਹੋਏ ਧਾਗੇ ਦੀ ਬੁਣਾਈ, ਤੌਲੀਏ ਦੀ ਬੁਣਾਈ ਤੇ ਰੰਗਾਈ ਦੇ ਨਾਲ ਨਾਲ ਤੌਲੀਏ ਦੀਆਂ ਕਿਸਮਾਂ ਬਾਰੇ ਵੀ ਦੱਸਿਆ ਗਿਆ।ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਥੇ ਅਜਿਹੇ ਟੂਰ ਵਿਦਿਆਰਥੀਆਂ ਵਿਚ ਆਪਣੇ ਕੋਰਸਾਂ ਪ੍ਰਤੀ ਦਿਲਚਸਪੀ ਵਧਾਉਂਦੇ ਹਨ ਉੱਥੇ ਹੀ ਇਹ ਵਿਦਿਆਰਥੀਆਂ ਅੰਦਰ ਕੁਝ ਨਵਾਂ ਕਰਨ ਦੀ ਜਗਿਆਸਾ ਵੀ ਪੈਦਾ ਕਰਦੇ ਹਨ।ਉਹਨਾਂ ਦੱਸਿਆ ਕਿ ਥਿਊਰੀ ਦੇ ਨਾਲ- ਨਾਲ ਪ੍ਰੈਕਟੀਕਲ ਤਜਰਬਾ ਸਿਖਲਾਈ ਵੀ ਮਹੱਤਵਪੂਰਨ ਹੁੰਦੀ ਹੈ ਅਤੇ ਇੰਡਸਟਰੀ ਦੇ ਵਰਕ ਕਲਚਰ ਨੂੰ ਜਾਨਣ ਦੀ ਸਖਤ ਜਰੂਰਤ ਹੁੰਦੀ ਹੈ ਅਜਿਹੇ ਟੂਰ ਵਿਦਿਆਰਥੀਆਂ ਦੀ ਸਕਿੱਲ ਨੂੰ ਨਿਖਾਰਦੇ ਹਨ। ਕਾਲਜ ਦੇ ਅਲੱਗ- ਅਲੱਗ ਵਿਭਾਗਾਂ ਵੱਲੋਂ ਅਜਿਹੇ ਟੂਰ ਸਮੇਂ- ਸਮੇਂ ਅਯੋਜਿਤ ਹੁੰਦੇ ਰਹਿਣਗੇ ਤਾਂ ਕਿ ਵਿਦਿਆਰਥੀਆਂ ਦਾ ਸਰਵ- ਪੱਖੀ ਵਿਕਾਸ ਕੀਤਾ ਜਾ ਸਕੇ।ਕਾਲਜ ਪ੍ਰਿੰਸੀਪਲ ਨੇ ਟਰਾਇਡੈਂਟ ਇੰਡਸਟਰੀ ਦੇ ਮੈਨੇਜ਼ਰ ਅਤੇ ਸਟਾਫ ਦਾ ਇਸ ਟੂਰ ਦੌਰਾਨ ਮਦਦ ਕਰਨ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਤੇ ਪ੍ਰੋ. ਜਿੰਕਪ੍ਰੀਤ ਕੌਰ ਅਤੇ ਪੋ੍ਰ. ਕਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ ।

print
Share Button
Print Friendly, PDF & Email

Leave a Reply

Your email address will not be published. Required fields are marked *