‘ਆਪ’ ਮਹਿਲਾ ਵਿੰਗ ਨੇ ਕੀਤੀ ਤਲਵੰਡੀ ਸਾਬੋ ਵਿਖੇ ਪ੍ਰੈੱਸ ਕਾਨਫਰੰਸ

ss1

‘ਆਪ’ ਮਹਿਲਾ ਵਿੰਗ ਨੇ ਕੀਤੀ ਤਲਵੰਡੀ ਸਾਬੋ ਵਿਖੇ ਪ੍ਰੈੱਸ ਕਾਨਫਰੰਸ
ਪੁਲਿਸ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰਾਂ ਨੂੰ ਕੀਤਾ ਪ੍ਰੈੱਸ ਦੇ ਰੁਬਰੂ

_20161011_174941ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵੱਖ ਵੱਖ ਦੋ ਮਾਮਲਿਆਂ ਵਿੱਚ ਪੁਲਿਸ ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਬਣਦੀ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਂਉਂਦਿਆਂ ਆਮ ਆਦਮੀ ਪਾਰਟੀ ਨੇ ਅੱਜ ਦੋ ਅਜਿਹੇ ਪਰਿਵਾਰਾਂ ਨੂੰ ਪ੍ਰੈੱਸ ਦੇ ਰੁਬਰੂ ਕੀਤਾ ਜੋ ਉਕਤ ਮਾਮਲਿਆਂ ਵਿੱਚ ਕੀਤੀ ਪੁਲਿਸ ਕਾਰਵਾਈ ਤੋਂ ਬਿੱਲਕੁਲ ਵੀ ਸੰਤੁਸ਼ਟ ਨਹੀ ਸਨ।
ਪ੍ਰੈੱਸ ਕਾਨਫਰੰਸ ਵਿੱਚ ਹਾਜਰ ਬੀਬੀ ਸੁਖਪ੍ਰੀਤ ਕੌਰ ਵਾਸੀ ਮਲਕਾਣਾ ਨੇ ਦੱਸਿਆ ਕਿ ਉਸਦੀ ਲੜਕੀ ਕਰਮਜੀਤ ਕੌਰ ਜੋ ਡਾਕੀਏ ਦੀ ਪੋਸਟ ਤੇ ਨਿਯੁਕਤ ਹੋਈ ਸੀ ਦੀ ਬੀਤੀ 24 ਅਗਸਤ ਨੂੰ ਇੱਕ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਮਲਕਾਣਾ ਦਾ ਹੀ ਇੱਕ ਡਾਕੀਆ ਪਹਿਲਾਂ ਉਨ੍ਹਾਂ ਤੋਂ ਇਸ ਗੱਲ ਦਾ ਸੱਤਰ ਹਜਾਰ ਰੁਪਏ ਮੰਗਦਾ ਰਿਹਾ ਕਿ ਪੈਸੇ ਮਿਲਣ ਤੇ ਹੀ ਉਹ ਕਰਮਜੀਤ ਦਾ ਨਿਯੁਕਤੀ ਪੱਤਰ ਉਨ੍ਹਾਂ ਨੂੰ ਦੇਵੇਗਾ।ਬਾਅਦ ਵਿੱਚ ਕਿਸੇ ਤਰ੍ਹਾਂ ਨਿਯੁਕਤੀ ਪੱਤਰ ਮਿਲਣ ਉਪਰੰਤ ਉਨ੍ਹਾਂ ਦੀ ਲੜਕੀ ਨੇ ਨੌਕਰੀ ਤੇ ਜੁਆਇੰਨ ਤਾਂ ਕਰ ਲਿਆ ਪ੍ਰੰਤੂ ਉਕਤ ਡਾਕੀਆਂ ਉਸਨੂੰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਇਹ ਕਹਿੰਦਾ ਰਿਹਾ ਕਿ ਉਹ ਉਸਨੂੰ ਨੌਕਰੀ ਤੇ ਤਿੰਨ ਮਹੀਨੇ ਰਹਿਣ ਨਹੀ ਦੇਵੇਗਾ ਤੇ ਇਸੇ ਤਿੰਨ ਮਹੀਨਿਆਂ ਦੌਰਾਨ ਹੀ ਉਨ੍ਹਾਂ ਦੀ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਉਨ੍ਹਾਂ ਦੋਸ਼ ਲਾਇਆ ਕਿ ਸੜਕੀ ਹਾਦਸੇ ਵਿੱਚ ਉਕਤ ਡਾਕੀਏ ਦਾ ਹੱਥ ਹੈ ਪ੍ਰੰਤੂ ਪੁਲਿਸ ਉਸ ਤੇ ਕਾਰਵਾਈ ਨਹੀ ਕਰ ਰਹੀ ਤੇ ਅੱਜ ਤੱਕ ਪੁਲਿਸ ਉਸ ਵਾਹਨ ਨੂੰ ਟਰੇਸ ਕਰਨ ਵਿੱਚ ਵੀ ਨਾਕਾਮਯਾਬ ਰਹੀ ਜਿਸਨੇ ਲੜਕੀ ਨੂੰ ਟੱਕਰ ਮਾਰੀ ਸੀ। ਸੁਖਪ੍ਰੀਤ ਕੌਰ ਅਨੁਸਾਰ ਉਹ ਇਸ ਮਸਲੇ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਵੀ ਮਿਲੇ ਸਨ ਪ੍ਰੰਤੂ ਕੋਈ ਸੁਣਵਾਈ ਫਿਰ ਵੀ ਨਹੀ ਹੋਈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀਆਂ ਦੀਆਂ ਅਸਥੀਆਂ ਅਜੇ ਤੱਕ ਜਲ ਪ੍ਰਵਾਹ ਨਹੀ ਕੀਤੀਆਂ ਤੇ ਜੇ ਇੰਸਾਫ ਨਾ ਮਿਲਿਆ ਤਾਂ ਅਸਥੀਆਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਅੱਗੇ ਰੱਖ ਕੇ ਧਰਨਾ ਦਿੱਤਾ ਜਾਵੇਗਾ।
ਇੱਕ ਹੋਰ ਮਾਮਲੇ ਵਿੱਚ ਪਿੰਡ ਲਾਲੇਆਣਾ ਦੀ ਬੀਬੀ ਗੁਰਮੇਲ ਕੌਰ ਨੇ ਪਿੰਡ ਦੇ ਸੱਤਾਧਾਰੀ ਧਿਰ ਦੇ ਇੱਕ ਆਗੂ ਤੇ ਦੋਸ਼ ਲਾਂਉਦਿਆਂ ਕਿਹਾ ਕਿ ਜਿੱਥੇ ਉਸਨੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਉੱਥੇ ਕਈ ਸਾਥੀਆਂ ਸਮੇਤ ਘਰ ਪੁੱਜ ਕੇ ਗੱਡੀ ਦੀ ਭੰਨਤੋੜ ਕੀਤੀ ਤੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਨਾਲ ਨਾਲ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਨੂੰ ਧਮਕਾਇਆ।ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਪੁਲਿਸ ਨੇ ਉਨ੍ਹਾਂ ਦੀ ਗੱਲ ਤਾਂ ਕੀ ਸੁਨਣੀ ਸੀ ਸਗੋਂ ਉਹ ਕਥਿਤ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ ਜਦੋਂ ਕਿ ਉਨ੍ਹਾਂ ਦੀ ਭੰਨੀ ਹੋਈ ਗੱਡੀ ਅੱਜ ਤੱਕ ਘਰੇ ਖੜੀ ਹੈ ਪ੍ਰੰਤੂ ਪੁਲਿਸ ਕੋਈ ਕਾਰਵਾਈ ਨਹੀ ਕਰ ਰਹੀ।ਦੂਜੇ ਪਾਸੇ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ‘ਆਪ’ ਮਹਿਲਾ ਵਿੰਗ ਦੀ ਸੈਕਟਰ ਇੰਚਾਰਜ ਕਰਮਜੀਤ ਕੌਰ,ਵਿਧਾਨ ਸਭਾ ਹਲਕਾ ਇੰਚਾਰਜ ਜਸਵੀਰ ਕੌਰ ਤੇ ਬਲਾਕ ਰਾਮਾਂ ਪ੍ਰਧਾਨ ਵੀਰਪਾਲ ਕੌਰ ਨੇ ਕਿਹਾ ਕਿ ਮਹਿਲਾ ਵਿੰਗ ਪੂਰੀ ਤਰ੍ਹਾਂ ਪੀੜਿਤ ਪਰਿਵਾਰਾਂ ਦੇ ਨਾਲ ਹੈ ਤੇ ਜੇ ਇਨ੍ਹਾਂ ਨੂੰ ਇੰਸਾਫ ਨਾ ਮਿਲਿਆ ਤਾਂ ਜੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *