ਗਿਆਨ ਸਾਗਰ ਹਸਪਤਾਲ ਵਿਖੇ ਨਰਸਿੰਗ ਦਿਵਸ ਮਨਾਇਆ

ss1

ਗਿਆਨ ਸਾਗਰ ਹਸਪਤਾਲ ਵਿਖੇ ਨਰਸਿੰਗ ਦਿਵਸ ਮਨਾਇਆ

12-15
ਬਨੂੜ, 12 ਮਈ (ਰਣਜੀਤ ਸਿੰਘ ਰਾਣਾ): ਗਿਆਨ ਸਾਗਰ ਹਸਪਤਾਲ ਵੱਲੋਂ ਸ੍ਰੀ ਫਲੋਰੈਂਸਸ ਨਾਇਟਿਨਗੇਲ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਕੌਮਾਤਰੀ ਨਰਸਿੰਗ ਦਿਵਸ ਮਨਾਇਆ ਗਿਆ। ਜਿਸ ਵਿਚ ਹਸਪਤਾਲ ਦੀ ਨਰਸਾਂ ਸਮੇਤ ਨਰਸਿੰਗ ਕਰ ਰਹੀ ਵਿਦਿਆਰਥਣਾ ਤੋਂ ਇਲਾਵਾ ਹਸਪਤਾਲ ਮਨੇਜਮੈਂਟ ਨੇ ਸਮੂਲੀਅਤ ਕੀਤੀ।
ਹਸਪਤਾਲ ਦੇ ਕੈਂਪਸ਼ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ: ਮਨਜੀਤ ਕੌਰ ਮੋਹੀ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਪੰਜਾਬ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ। ਜਿਨਾਂ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸੁਰੂਆਤ ਕੀਤੀ। ਉਨਾਂ ਉਦਘਾਟਨੀ ਭਾਸ਼ਣ ਵਿੱਚ ਕਾਲਜ ਪ੍ਰਬੰਧਕਾ, ਸਟਾਫ ਤੇ ਵਿਦਿਆਰਥੀਆ ਨੂੰ ਅੰਤਰਰਾਸਟਰੀ ਨਰਸਿੰਗ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਨਰਸਿੰਗ ਦਾ ਕਾਰਜ ਮਨੁੱਖਤਾ ਦੇ ਭਲੇ ਲਈ ਸਭ ਤੋਂ ਵੱਡਾ ਉੱਤਮ ਕਾਰਜ ਹੈ। ਜਿਸ ਜਰੀਏ ਨਰਸਾਂ ਦੂਜੇ ਦੇ ਦੁੱਖ ਨੂੰ ਸਮਝ ਕੇ ਮੁਸਕਲ ਦੇ ਸਮੇਂ ਵਿੱਚ ਖੁਸੀ ਬਿਖਰਦੀਆ ਹਨ ਅਤੇ 24 ਘੰਟੇੇ ਕਾਰਜਸ਼ੀਲ ਰਹਿੰਦੀਆ ਹਨ।
ਉਨਾਂ ਗਿਆਨ ਸਾਗਰ ਹਸਪਤਾਲ ਦੇ ਨਰਸਿੰਗ ਸਟਾਫ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗਿਆਨ ਸਾਗਰ ਹਸਪਤਾਲ ਅੱਜ ਜਿਸ ਮੁਕਾਮ ਤੇ ਪੁੱਜਾ ਹੈ, ਉਸ ਵਿਚ ਨਰਸਿੰਗ ਸਟਾਫ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਕਾਲਜ ਦੇ ਡੀਨ ਡਾ. ਸਵਿੰਦਰ ਸਿੰਘ ਗਿੱਲ, ਨਰਸਿੰਗ ਕਾਲਜ ਦੀ ਪ੍ਰਿੰਸੀਪਲ ਦਵਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ. ਗਰਵੀਰ ਕੌਰ, ਪ੍ਰਬੰਧਕੀ ਅਫਸਰ ਜੇ. ਕੇ ਸਰਮਾਂ ਨੇ ਆਏ ਹੋਏ ਮਹਿਮਾਨਾ ਨੂੰ ਯਾਦਗਰ ਚਿੰਨ ਦੇ ਕੇ ਸਨਮਾਨਿਤ ਕੀਤਾ।

print
Share Button
Print Friendly, PDF & Email