ਰਾਵਣ ਦੇ ਨਾਲ-ਨਾਲ ਅੱਜ ਲੋੜ ਸੀ ਚਿੱਟਾ ਤੇ ਸਮੈਕ ਵਰਗੇ ਰਾਵਣ ਫੂਕਣ ਦੀ

ss1

ਰਾਵਣ ਦੇ ਨਾਲ-ਨਾਲ ਅੱਜ ਲੋੜ ਸੀ ਚਿੱਟਾ ਤੇ ਸਮੈਕ ਵਰਗੇ ਰਾਵਣ ਫੂਕਣ ਦੀ

picsart_10-11-05-24-53ਦਿੜ੍ਹਬਾ ਮੰਡੀ 11 ਅਕਤੂਬਰ (ਰਣ ਸਿੰਘ ਚੱਠਾ)ਬੁਰਿਆਈਆਂ ਨੂੰ ਖਤਮ ਕਰਨ ਵਾਲਾ ਚੰਗਿਆਈਆਂ ਨੂੰ ਪੈਦਾ ਕਰਨ ਵਾਲਾ ਸੱਚ ਦਾ ਪ੍ਰਤੀਕ ਦੁਸਹਿਰੇ ਦਾ ਸੁਭ ਦਿਹਾੜਾ ਸਾਰੇ ਭਾਰਤ ਵਿੱਚ ਬੜੀ ਧੂਮ ਧਾਂਮ ਨਾਲ ਮਨਾਇਆ ਜਾਂਦਾ ਹੈ।ਬਹੁਤ ਸਾਰੇ ਪਿੰਡਾਂ ਦੇ ਡੇਰਿਆਂ ਮੰਦਿਰਾਂ ਵਿੱਚ ਦੁਸਹਿਰੇ ਵਾਲੇ ਦਿਨ ਮੇਲੇ ਭਰਦੇ ਹਨ।ਸਹਿਰਾਂ ਕਸਬਿਆਂ ਵਿੱਚ ਰਾਮਲੀਲ੍ਹਾ ਦੇ ਰੂਪ ਵਿੱਚ ਲੋਕਾਂ ਨੂੰ ਆਪਣੇ ਪੁਰਾਣੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ।ਸਾਰੇ ਧਰਮਾਂ ਦੇ ਲੋਕ ਇੱਕ ਦੁਜੇ ਨੂੰ ਦੁਸਹਿਰੇ ਦੇ ਸੁਭ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹਨ।ਸਹਿਰਾਂ ਵਿੱਚ ਬਣੇ ਕਲੱਬਾਂ ਵੱਲੋਂ ਲੱਖਾਂ ਰੁਪਇਆ ਇਕੱਠਾ ਕਰਕੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ।ਪਰ ਬਹੁਤ ਸਾਰੇ ਹੋਰ ਰਾਵਣ ਆਪਾਂ ਹਰ ਸਾਲ ਫੂਕਣੇ ਭੁੱਲ ਜਾਂਦੇ ਹਾਂ।ਜਿਵੇਂ ਕਿ ਪੰਜਾਬ ਵਿੱਚ ਗਲੀ -ਗਲੀ ਫਿਰਦਾ ਚਿੱਟਾ ਰਾਵਣ, ਸਮੈਕ ਰਾਵਣ, ਹੈਰੋਇਨ ਰਾਵਣ,ਗੁੰਡਾਗਰਦੀ ਰਾਵਣ,ਬਲਾਤਕਾਰੀ ਰਾਵਣ,ਰਿਸਵਤਖੋਰ ਰਾਵਣ,ਭ੍ਰਿਸ਼ਟ ਰਾਵਣ,ਸਿਆਸਤ ਵਿੱਚ ਹੰਕਾਰਿਆ ਰਾਵਣ, ਮਰ ਚੁੱਕੇ ਰਾਵਣ ਨਾਲੋਂ ਇਹ ਜਿਉਦੇਂ ਜਾਗਦੇ ਰਾਵਣ ਅੱਜ ਦੇ ਜਮਾਨੇ ਲਈ ਬਹੁਤ ਹੀ ਘਾਤਕ ਅਤੇ ਖਤਰਨਾਕ ਹੁੰਦੇ ਜਾ ਰਹੇ ਹਨ।ਨਸ਼ਿਆਂ ਦੇ ਰਾਵਣ ਨੇ ਅੱਜ ਪੰਜਾਬ ਦੇ ਲੱਖਾਂ ਨੋਜਵਾਨਾਂ ਨੂੰ ਨਿਗਲ ਲਿਆ ਹੈ।ਧੀਆਂ ਭੈਣਾਂ ਦਾ ਘਰਾਂ ਵਿੱਚੋਂ ਨਿਕਲਣਾ ਖਤਰੇ ਤੋਂ ਖਾਲੀ ਨਹੀ।ਹਰ ਰੋਜ ਸਾਡੀਆਂ ਧੀਆਂ ਭੈਣਾਂ ਨੂੰ ਗੁੰਡਿਆਂ ਵੱਲੋਂ ਆਪਣਾ ਸਿਕਾਰ ਬਣਾਇਆ ਜਾ ਰਿਹਾ ਹੈ।ਕਿਸੇ ਵੀ ਸਰਕਾਰੀ ਦਫਤਰ ਵਿੱਚ ਆਮ ਆਦਮੀ ਦੀ ਕੋਈ ਸੁਣਵਾਈ ਨਹੀ ਸਿਰਫ ਰਿਸਵਤ ਦਾ ਬੋਲ ਬਾਲਾ ਹੈ।ਮਰ ਚੁੱਕੇ ਰਾਵਣ ਨੂੰ ਹਰ ਸਾਲ ਫੂਕਣ ਦੇ ਨਾਲੋਂ ਜੇਕਰ ਸਮਾਜ ਲਈ ਖਤਰਾ ਬਣ ਰਹੇ ਚਿੱਟੇ ਕਾਲੇ ਰਾਵਣਾ ਦਾ ਖਾਤਮਾ ਕੀਤਾ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਵੱਡੇ ਖਤਰੇ ਤੋਂ ਬਚਾ ਸਕਦੇ ਹਾਂ।

print
Share Button
Print Friendly, PDF & Email

Leave a Reply

Your email address will not be published. Required fields are marked *