ਮਾਨਸਾ ਵਿੱਚ ਹੋਏ ਕਤਲ ਨੇ ਅਬੋਹਰ ਕਾਂਡ ਦੀ ਯਾਦ ਫਿਰ ਕੀਤੀ ਤਾਜਾਂ

ss1

ਮਾਨਸਾ ਵਿੱਚ ਹੋਏ ਕਤਲ ਨੇ ਅਬੋਹਰ ਕਾਂਡ ਦੀ ਯਾਦ ਫਿਰ ਕੀਤੀ ਤਾਜਾਂ
ਸਰਾਬ ਮਾਫੀਆਂ ਵਲੋ ਦਲਿਤ ਨੌਜਵਾਨ ਦਾ ਬੇਰਿਹਮੀ ਨਾਲ ਕਤਲ,
ਪੁਲਿਸ ਨੇ 6 ਨੌਜਵਾਨਾਂ ਖਿਲਾਫ ਕੀਤਾ ਮਾਮਲਾ ਦਰਜ, ਲਾਸ਼ ਨੂੰ ਟੋਟੇ- ਟੋਟੇ ਕਰਕੇ ਖੱਬੀ ਲੱਤ ਕੱਟ ਨਾਲ ਲੈ ਗਏ ਦੋਸ਼ੀ

sukhchenਮਾਨਸਾ, 11 ਅਕਤੂਬਰ (ਜਗਦੀਸ਼,ਰੀਤਵਾਲ) ਜਿਲੇ ਦੇ ਪਿੰਡ ਘਰਾਂਗਣਾ ਵਿਖੇ ਸਰਾਬ ਮਾਫੀਆਂ ਵਲੋ ਇੱਕ ਦਲਿਤ ਨੋਜਵਾਨ ਦਾ ਬੇਰਿਹਮੀ ਨਾਲ ਕਤਲ ਕਰਕੇ ਉਸਦੇ ਅੰਗ ਵੀ ਆਪਣੇ ਨਾਲ ਲੈ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਘਰਾਂਗਣਾ ਵਿੱਚ ਸ਼ਰਾਬ ਮਾਫੀਆ ਨੇ ਇੱਕ ਦਲਿਤ ਪਰਿਵਾਰ (20 ) ਸਾਲਾਂ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਹੈ ਸ਼ਰਾਬ ਮਾਫੀਆ ਨੇ ਨੋਜਵਾਨ ਦੇ ਟੋਟੇ ਟੋਟੇ ਕਰਕੇ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਹੈ ਕਾਤਲ ਕਰਨ ਤੋ ਬਾਅਦ ਦੋਸ਼ੀ ਨੋਜਵਾਨ ਦੇ ਸਰੀਰ ਦੇ ਅੰਗ ਵੀ ਨਾਲ ਲੈ ਗਏ ਮ੍ਰਿਤਕ ਦਲਿਤ ਨੋਜਵਾਨ ਦੇ ਪਿਤਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਸੁਖਚੈਨ ਸਿੰਘ ਉਰਫ ਪਾਲੀ ਜ਼ੋ ਕਿ ਇੱਕ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਸਰਾਬ ਵੇਚਣ ਵਾਲੇ ਕੁਝ ਬੰਦਿਆ ਨਾਲ ਲੱਗ ਗਿਆ ਸੀ ਅਤੇ ਉਨਾਂ ਵਲੋ ਰੋਕੇ ਜਾਣ ਤੇ ਉਸ ਨੇ ਇਹ ਕੰਮ ਛੱਡ ਦਿੱਤਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਰਾਬ ਦਾ ਧੰਦਾ ਛੱਡਣ ਸਮੇਂ ਉਸਦਾ ਇੱਕ ਗੁੱਟ ਨਾਲ ਝਗੜਾ ਹੋ ਗਿਆ ਸੀ।ਜਿਨਾਂ ਨੇ ਉਸਦਾ ਬਦਲਾ ਲੈਣ ਲਈ ਅੱਜ ਕੁਝ ਵਿਅਕਤੀਆਂ ਨੇ ਮਜਦੂਰੀ ਕਰਕੇ ਵਾਪਸ ਘਰ ਪਰਤ ਰਹੇ ਉਨਾਂ ਦੇ ਪੁੱਤਰ ਨੂੰ ਗੱਡੀ ਵਿੱਚ ਸੁੱਟ ਕੇ ਬੜੀ ਹੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਟੋਟੇ ਟੋਟੇ ਕਰਕੇ ਪਿੰਡ ਦੇ ਨਜਦੀਕ ਸੁੱਟ ਗਏ ਅਤੇ ਉਸਦੀ ਖੱਬੀ ਲੱਤ ਕੱਟਕੇ ਆਪਣੇ ਨਾਲ ਲੈ ਗਏ।ਉਨਾ ਕਿਹਾ ਕਿ ਜਿੰਨੀ ਦੇਰ ਤੱਕ ਪੁਲਿਸ ਉਨਾ ਦੇ ਪੁੱਤਰ ਦੇ ਅੰਗ ਬਰਾਮਦ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰਦੀ ਉਨੀ ਦੇਰ ਉਹ ਸੰਸਕਾਰ ਨਹੀ ਕਰਨਗੇ। ਥਾਣਾ ਕੋਟ ਧਰਮੂ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਧਾਰਾ /302/148/149 ਦੇ ਤਹਿਤ 6 ਨੌਜਵਾਨਾਂ ਗੁਰਵੀਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਸਾਧੂ ਸਿੰਘ ਵਾਸੀ ਘਰਾਂਗਣਾ, ਸੀਤਾ ਸਿੰਘ ਵਾਸੀ ਮਾਖਾ, ਬਬਰੀਤ ਸਿੰਘ ਵਾਸੀ ਨੰਗਲ ਖੁਰਦ ਦੇ ਖਿਲਾਫ ਮਾਮਲਾ ਦਰਜ ਕਰਕੇ ਭਾਲ ਸੁਰੂ ਕਰ ਦਿੱਤੀ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *