ਗੁਰੂ ਕਾਸ਼ੀ ਸਾਹਿਤ ਸਭਾ ਦੀ ਤੇਰਵੀਂ ਵਰੇਗੰਢ ਮੌਕੇ ਸ਼ੇਖਪੁਰੀਆ ਦੀ ਤੇਰਵੀਂ ਕਿਤਾਬ ਕੀਤੀ ਰਿਲੀਜ਼

ss1

ਗੁਰੂ ਕਾਸ਼ੀ ਸਾਹਿਤ ਸਭਾ ਦੀ ਤੇਰਵੀਂ ਵਰੇਗੰਢ ਮੌਕੇ ਸ਼ੇਖਪੁਰੀਆ ਦੀ ਤੇਰਵੀਂ ਕਿਤਾਬ ਕੀਤੀ ਰਿਲੀਜ਼
ਬੂਟਾ ਸਿੰਘ ਭਾਗੀਵਾਂਦਰ ਅਤੇ ਮਰਹੂਮ ਕਵੀਸ਼ਰ ਮੇਵਾ ਸਿੰਘ ਨੂੰ ਸਮਰਪਤਿ ਹੋਇਆ ਕਵੀ ਦਰਬਾਰ

b-bhent b-release ਤਲਵੰਡੀ ਸਾਬੋ, 12 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ (ਰਜਿ:) ਤਲਵੰਡੀ ਸਾਬੋ ਦੀ ਤੇਹਰਵੀਂ ਵਰੇਗੰਢ ਮੌਕੇ ਸਭਾ ਦੇ ਜਨਰਲ ਸੱਕਤਰ ਹਰਗੋਬਿੰਦ ਸ਼ੇਖਪੁਰੀਆ ਦੀ ਤੇਰਵ੍ਹੀਂ ਪੁਸਤਕ ‘ ਮੇਰਾ ਸਫਰਨਾਮਾ ਸ੍ਰੀ ਹਜ਼ੂਰ ਸਾਹਿਬ’ ਰਿਲੀਜ਼ ਕੀਤੀ ਗਈ, ਜਿਸ ਮੌਕੇ ਸਭਾ ਦੇ ਸਰਪ੍ਰਸਤ ਬੂਟਾ ਸਿੰਘ ਭਾਗੀਵਾਂਦਰ ‘ਸ਼ਮਲੇ ਵਾਲੇ’ ਅਤੇ ਕਵੀਸ਼ਰੀ ਦੇ ਥੰਮ੍ਹ ਮਰਹੂਮ ਕਵੀਸ਼ਰ ਮੇਵਾ ਸਿੰਘ ਨੂੰ ਸਮਰਪਿਤ ਇੱਕ ਕਵੀ ਅਤੇ ਕਵੀਸ਼ਰੀ ਦਰਬਾਰ ਸਜਾਇਆ ਗਿਆ।
ਇਸ ਸਾਹਿਤਿਕ ਸਮਾਗਮ ਦੌਰਾਨ ਜਿੱਥੇ ਪ੍ਰੋਫੈਸਰ ਕਰਮ ਸਿੰਘ ਸੱਭਿਆਚਾਰ ਮੰਚ ਦੇ ਸਰਪ੍ਰਸਤ ਪਹਿਲਵਾਨ ਫਤਹਿ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰੀ ਲਵਾਈ ਉੱਥੇ ਸ. ਚੇਤਾ ਸਿੰਘ ਮਹਿਰਮੀਆ ਸਰਪ੍ਰਸਤ ਗੁਰੂ ਕਾਸ਼ੀ ਸਾਹਿਤ ਸਭਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਸ. ਸ਼ੇਖਪੁਰੀਆ ਦੀ ਤੇਰਵੀਂ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਪੰਜਾਬੀ ਸਾਹਿਤ ਸਭਾ ਬਠਿੰਡਾ ਤੋਂ ਜਸਪਾਲ ਮਾਨਖੇੜਾ, ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਤੋਂ ਭੁਪਿੰਦਰ ਸਿੰਘ ਪੰਨੀਵਾਲੀਆ ਅਤੇ ਪੰਜਾਬੀ ਸਾਹਿਤ ਸਭਾ ਵਾਲਿਆਂ ਵਾਲੀ ਤੋਂ ਸੁਖਦਰਸ਼ਨ ਗਰਗ ਤੋਂ ਇਲਾਵਾ ਇਸ ਕਿਤਾਬ ਦਾ ਮੁੱਖ ਬੰਦ ਲਿਖਣ ਵਾਲੇ ਪ੍ਰੋ. ਨਵਸੰਗੀਤ ਸਿੰਘ ਮੁਖੀ ਪੋਸਟਗ੍ਰੇਜੂਏਟ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ, ਪ੍ਰਸਿੱਧ ਪੱਤਰਕਾਰ ਅਤੇ ਕਾਲਮ ਨਵੀਸ ਜਗਦੀਪ ਗਿੱਲ ਅਤੇ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਸਰਪ੍ਰਸਤ ਸੁਖਮੰਦਰ ਸਿੰਘ ਭਾਗੀਵਾਂਦਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਆਦਿ ਨੇ ਉਕਤ ਕਿਤਾਬ ਨੂੰ ਰਿਲੀਜ਼ ਕੀਤਾ। ਕਿਤਾਬ ਦੀ ਸਮੀਖਿਆ ਅਤੇ ਪਰਚਾ ਮੁੱਖ ਬੰਦ ਲਿਖਾਰੀ ਪ੍ਰੋ. ਨਵਸੰਗੀਤ ਸਿੰਘ ਵੱਲੋਂ ਪੜ੍ਹਦਿਆਂ ਕਿਹਾ ਕਿ ਕਿਤਾਬ ਛਾਪਣੀ ਕੋਈ ਬਹੁਤ ਆਸਾਨ ਕੰੰਮ ਨਹੀਂ, ਲਿਖਾਰੀ ਨੂੰ ਸਰੀਰਕ, ਮਾਨਸਿਕ, ਆਰਥਿਕ ਅਤੇ ਸਿਆਸੀ ਭੱਠੀਆਂ ਦਾ ਸੇਕ ਝੇਲ੍ਹਣੇ ਪੈਂਦੇ ਹਨ। ਉਹਨਾਂ ਸਫਰਨਾਮੇ ਲਿਖਣ ਦੇ ਸਫਰ ਨੂੰ ਦਰਸ਼ਕਾਂ, ਸਾਹਿਤ ਪ੍ਰੇਮੀਆਂ ਨਾਲ ਸਾਂਝਾ ਕਰਦੇ ਹੋਏ ਦੱਸਿਆ ਕਿ ਸਫਰਨਾਮੇ ਲਿਖਣ ਦਾ ਸਫਰ ਬਹੁਤ ਪੁਰਾਣਾ ਹੈ।
ਸ਼ਹਿਰ ਅੰਦਰ ਬਿਜਲੀ ਦੇ ਲਗਾਤਾਰ ਤਿੰਨ ਘੰਟਿਆਂ ਦੇ ਲੱਗੇ ਕੱਟ ਅਤੇ ਸਭਾ ਦੇ ਪ੍ਰਧਾਨ ਦੀ ਕਿਸੇ ਜ਼ਰੂਰੀ ਕੰਮ ਹੋਣ ਕਾਰਨ ਭਾਵੇਂ ਅੱਧਾ ਸਮਾਗਮ ਬੀਤ ਜਾਣ ਬਾਅਦ ਆ ਗਏ ਸਨ ਪ੍ਰੰਤੂ ਉਹਨਾਂ ਦੀ ਰੜਕਦੀ ਗੈਰਹਾਜ਼ਰੀ ਦੀ ਗੱਲ ਕਰਦਿਆਂ ਪ੍ਰਸਿੱਧ ਪੱਤਰਕਾਰ ਜਗਦੀਪ ਗਿੱਲ ਨੇ ਉਸ ਵੇਲੇ ਸਾਹਿਤ ਪ੍ਰੇਮੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਜਦੋਂ ਉਹਨਾਂ ਕਿਹਾ ਕਿ ਭਾਵੇਂ ਬਿਜਲੀ ਗੈਰ ਹਾਜ਼ਰ ਹੈ, ਸਾਹਿਤ ਸਭਾ ਦੇ ਪ੍ਰਧਾਨ ਵੀ ਗੈਰਹਾਜ਼ਰ ਹਨ ਪ੍ਰਤੂੰ ਉਹਨਾਂ ਦੀ ਗੈਰਹਾਜ਼ਰੀ ਓਨੀਂ ਨਹੀਂ ਰੜਕਦੀ ਜਿੰਨੀ ਅੱਜ ਭਾਗੀਵਾਂਦਰ ਵਾਲੇ ਸ. ਬੂਟਾ ਸਿਓਂ ਅਤੇ ਮੇਵਾ ਸਿੰਘ ਕਵੀਸ਼ਰ ਦੀ ਰੜਕਦੀ ਹੈ। ਉਹਨਾਂ ਅੱਗੇ ਕਿਹਾ ਕਿ ਵਿਛੜੀਆਂ ਰੂਹਾਂ ਦੀ ਗੈਰਹਾਜ਼ਰੀ ਸਾਨੂੰ ਸਾਰੀ ਜਿੰਦਗੀ ਰੜਕਦੀ ਰਹੇਗੀ। ਸ. ਗਿੱਲ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗਾ, ਨਰੋਆ ਅਤੇ ਚੰਗੀ ਸੇਧ ਦੇਣ ਵਾਲਾ ਸਾਹਿਤ ਪੜ੍ਹਣਾ ਤੇ ਸੁਣਨਾ ਚਾਹੀਦਾ ਹੈ।
ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ ਨੇ ਸ਼ੇਖਪੁਰੀਆ ਵੱਲੋਂ ਹਰ ਸਾਲ ਇੱਕ ਪੁਸਤਕ ਪਾਠਕਾਂ ਦੀ ਝੋਲੀ ਪਾਉਣ ਲਈ ਵਧਾਈ ਦਿੰਦਿਆ ਐਨੇ ਵੱਡੇ ਉਪਰਾਲੇ ਦੀ ਦਾਦ ਦਿੱਤੀ। ਇਸੇ ਤਰ੍ਹਾਂ ਜਸਪਾਲ ਮਾਨਖੇੜਾ ਨੇ ਉਕਤ ਕਿਤਾਬ ‘ਤੇ ਚਰਚਾ ਕਰਦਿਆਂ ਜਿੱਥੇ ਸ਼ੇੇਖਪੁਰੀਆ ਨੂੰ ਵਧਾਈ ਦਿੰਦਿਆਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਆਪਣੀ ਇੱਕ ਕਵਿਤਾ ਸੁਣਾ ਕੇ ਹਾਜ਼ਰੀ ਲਵਾਈ ਉੱਥੇ ਉਕਤ ਕਿਤਾਬ ਸੰਬੰਧੀ ਕੁੱਝ ਅਲੋਚਨਾ ਵੀ ਕੀਤੀ। ਇਸ ਤੋਂ ਇਲਾਵਾ ਵਾਲਿਆਂਵਾਲੀ ਤੋਂ ਸੁਖਦਰਸ਼ਨ ਗਰਗ, ਸਾਧ ਸੰਗਤ ਸਾਹਿਤ ਸਭਾ ਸੰਗਤ ਤੋਂ ਰਾਜਦੀਪ ਜੋਸ਼ੀ ਅਤੇ ਭੀਮ ਰਾਜ ਭੋਲਾ ਨੇ ਵੀ ਕਿਤਾਬ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਿੱਥੇ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਉੱਥੇ ਸਾਹਿਤ ਪ੍ਰੇਮੀਆਂ ਨੂੰ ਸ਼ੇਖਪੁਰੀਆ ਵੱਲੋਂ ਕਿਤਾਬ ਵੀ ਭੇਂਟ ਕੀਤੀ ਗਈ।
ਕਵੀ ਅਤੇ ਕਵੀਸ਼ਰੀ ਦਰਬਾਰ ਮੌਕੇ ਜਿੱਥੇ ਪ੍ਰਸਿੱਧ ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ ਜੀ, ਹਰਬੰਤ ਭੁੱਲਰ, ਰਾਜ ਬਾਦਸ਼ਾਹ, ਮੂਰਤੀ ਕੌਰ ਸ਼ੇਖਪੁਰਾ, ਮਾਸਟਰ ਸੁਖਰਾਜ ਸੰਦੋਹਾ, ਬਿੱਟੂ ਮਲਕਪੁਰਾ, ਮੈਂਗਲ ਸੁਰਜੀਤ ਨੇ ਚੰਗਾ ਰੰਗ ਬੰਨ੍ਹਿਆ ਉੱਥੇ ਡਿਪਟੀ ਸੁਰਡੈਂਟ ਗੂਰੂ ਕਾਸ਼ੀ ਯੂਨੀਵਰਸਿਟੀ ਸ. ਗੁਰਜੀਤ ਸਿੰਘ, ਸਹਾਰਾ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਸੁਖਦੇਵ ਸਿੰਘ, ਮੂਰਤੀ ਕੌਰ ਸ਼ੇਖਪੁਰਾ, ਪੱਤਰਕਾਰ ਮਹਿੰਦਰ ਰੂਪ ਭਾਗੀਵਾਂਦਰ, ਭਾਈ ਮਾਨ ਸਿੰਘ ਤੋਂ ਅਨੇਕਾਂ ਸਾਹਿਤ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲਵਾਈ।

print
Share Button
Print Friendly, PDF & Email