ਦਸ਼ਮੇਸ਼ ਕਲੱਬ ਨੂੰ ਗ੍ਰਾਟ ਜਾਰੀ ਨਾ ਹੋਣ ਕਾਰਨ ਨੌਜਵਾਨਾਂ ਚ ਰੋਸ

ss1

ਦਸ਼ਮੇਸ਼ ਕਲੱਬ ਨੂੰ ਗ੍ਰਾਟ ਜਾਰੀ ਨਾ ਹੋਣ ਕਾਰਨ ਨੌਜਵਾਨਾਂ ਚ ਰੋਸ

ਬੋਹਾ 10 ਅਕਤੂਬਰ (ਦਰਸ਼ਨ ਹਾਕਮਵਾਲਾ)-ਸ਼ੋ੍ਰਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਚ ਅਪਣਾਂ ਅਧਾਰ ਹੋਰ ਮਜਬੂਤ ਕਰਨ ਦੇ ਮਨੋਰਥ ਨਾਲ ਗਠਨ ਕੀਤੇ ਗਏ ਦਸ਼ਮੇਸ਼ ਕਲੱਬ ਗਾਂ੍ਰਟਾ ਨਾ ਮਿਲਣ ਕਾਰਨ ਸਿਰਫ ਕਾਗਜਾਂ ਦਾ ਸ਼ਿੰਗਾਰ ਬਣਕੇ ਰਹਿ ਗਏ ਹਨ।ਇਸ ਸੰਬੰਧੀ ਗੱਲਬਾਤ ਕਰਦਿਆਂ ਦਸ਼ਮੇਸ਼ ਸਪੋਰਟਸ ਕਲੱਬ ਹਾਕਮਵਾਲਾ ਦੇ ਪ੍ਰਧਾਨ ਤਰਸੇਮ ਸਿੰਘ ਬਿੱਟੂ ਨੇ ਆਖਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਇਹ ਕਹਿਕੇ ਉਕਤ ਕਲੱਬ ਦਾ ਗਠਨ ਕਰਵਾਇਆ ਸੀ ਕਿ ਕਲੱਬ ਨੂੰ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਗਾਂ੍ਰਟਾ ਜਾਰੀ ਕੀਤੀਆਂ ਜਾਣਗੀਆ।ਪਰ ਕਲੱਬ ਨੂੰ ਬਣਿਆਂ ਲੰਬਾਂ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਹਨਾਂ ਕਲੱਬਾਂ ਲਈ ਕੋਈ ਵਿਸ਼ੇਸ਼ ਯੋਜਨਾ ਨਹੀ ਉਲੀਕੀ ਜਿਸ ਕਾਰਨ ਸਮੂਹ ਦਸ਼ਮੇਸ਼ ਕਲੱਬਾਂ ਦੀਆਂ ਗਤੀਵਿਧੀਆਂ ਠੱਪ ਪਈਆਂ ਹਨ।ਇਹਨਾਂ ਕਲੱਬਾਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹਨਾਂ ਕਲੱਬਾਂ ਨੂੰ ਬਣਾਉਣ ਦਾ ਕੋਈ ਫਾਇਦਾ ਤਾਂ ਨਹੀ ਹੋਇਆ ਸਗੋਂ ਪਿੰਡ ਦੇ ਨੌਜਵਾਨਾਂ ਵਿੱਚ ਫੁੱਟ ਪਈ ਹੈ।ਕਿਉਂਕਿ ਉਹ ਜਿਸ ਕਲੱਬ ਦੇ ਅਧੀਨ ਪਹਿਲਾਂ ਸਮਾਜ ਸੇਵਾ ਦੇ ਕੰਮ ਕਰਦੇ ਸਨ ਉਹ ਕਲੱਬ ਨਾਲ ਰਾਜਨੀਤੀ ਦਾ ਕੋਈ ਸੰਬੰਧ ਨਹੀ ਸੀ ਪਰ ਦਸ਼ਮੇਸ਼ ਕਲੱਬ ਨਿਰੋਲ ਅਕਾਲੀ ਦਲ ਦਾ ਹੋਣ ਕਾਰਨ ਦੋਵਾਂ ਕਲੱਬਾਂ ਵਿੱਚ ਫੁੱਟ ਪੈਦਾ ਹੋਈ ਹੈ।ਇਸ ਲਈ ਜੇਕਰ ਸਰਕਾਰ ਨੇ ਦਸ਼ਮੇਸ਼ ਕਲੱਬਾਂ ਦੀਆਂ ਗਤਵਿਧੀਆਂ ਚਲਾਉਣ ਲਈ ਕੋਈ ਗਾਂ੍ਰਟ ਨਹੀ ਦੇਣੀ ਸੀ ਤਾਂ ਇਹਨਾਂ ਕਲੱਬਾਂ ਦਾ ਗਠਨ ਕਰਵਾਉਣ ਦਾ ਕੀ ਫਾਇਦਾ।ਖੇਤਰ ਦੇ ਸਮੂਹ ਦਸ਼ਮੇਸ਼ ਕਲੱਬਾਂ ਦੇ ਅੁਹਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਸਮਾਜ ਸੇਵਾ ਦੇ ਹੋਰ ਕੰਮਾਂ ਲਈ ਤਰੰਤ ਦਸ਼ਮੇਸ਼ ਸਪੋਰਟਸ ਕਲੱਬਾਂ ਨੂੰ ਵਿਸ਼ੇਸ਼ ਗਾ੍ਰਂਟ ਜਾਰੀ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *