ਬੀਕੇਯੂ ਰਾਜਵੇਲ ਵੱਲੋਂ ਜਥੇਦਾਰ ਤੋਤਾ ਸਿੰੰਘ ਨੂੰ ਮੰਡੀਆ ਵਿੱਚ ਖ਼ਰੀਦ ਸਬੰਧੀ ਮੰਗ-ਪੱਤਰ

ss1

ਬੀਕੇਯੂ ਰਾਜਵੇਲ ਵੱਲੋਂ ਜਥੇਦਾਰ ਤੋਤਾ ਸਿੰੰਘ ਨੂੰ ਮੰਡੀਆ ਵਿੱਚ ਖ਼ਰੀਦ ਸਬੰਧੀ ਮੰਗ-ਪੱਤਰ

fdk-4ਫ਼ਰੀਦਕੋਟ 10 ਅਕਤੂਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਿੱਚ ਝੋਨੇ ਦੀ ਖਰੀਦ ਨੂੰ ਸੁਰੂ ਹੋਇਆ ਬੇਸ਼ੱਕ 10 ਦਿਨ ਹੋ ਚੱਲੇ ਨੇ ,ਪ੍ਰੰਤੂ ਅਜੇ ਤੱਕ ਜਿਲੇ ਦੇ ਬਹੁਤ ਸਾਰੇ ਪੇਡੂ ਖ੍ਰੀਦ ਕੇਂਦਰਾਂ ਵਿੱਚ ਖਰੀਦ ਸ਼ੁਰੂ ਨਾ ਹੋਣ ‘ਤੇ ਭੱੜਕੀ ਬੀਕੇਯੂ ਰਾਜੇਵਾਲ ਵੱਲੋਂ ਫ਼ਰੀਦਕੋਟ ਮੰਡੀਆਂ ਦਾ ਜਾਇਜਾ ਲੈਣ ਪੁੱਜੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਮਿਲਕੇ ਉਕਤ ਸਥਿਤੀ ਤੋਂ ਜਾਣੂ ਕਰਵਾਉਂਦਿਆ ਮੰਗ-ਪੱਤਰ ਸੌਪਿਆ ਤਾਂ ਜੋ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ । ਉਕਤ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਹੇਠ ਇਕ ਵਫਦ ਜਥੇਦਾਰ ਤੋਤਾ ਸਿੰਘ ਨੂੰ ਮਿਲਣ ਉਪਰੰਤ ਦੱਸਿਆ ਕਿ ਬਹੁਤ ਸਾਰੇ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਅਜੇ ਤੱਕ ਸ਼ੁਰੂ ਨਾ ਹੋਣ ਕਰਕੇ ਮੰਡੀਆਂ ਵਿੱਚ ਬੋਲੀ ਖਰੀਦ ਏਜੰਸੀ ਦੇ ਇੰਸਪੈਕਟਰ ਨਹੀ ਲਗਾ ਰਹੇ ਸਗੋਂ ਸ਼ੈਲਰ ਮਾਲਕਾਂ ਦੇ ਭੇਜੇ ਹੋਏ ਖਾਸਮਖਾਸ ਵਿਅਕਤੀ ਹੀ ਲਗਾ ਰਹੇ ਹਨ,ਹੋਰ ਤਾ ਹੋਰ ਝੋਨੇ ਨੂੰ ਦੋਹਰਾ ਪੱਖਾ ਲਗਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਖੇਤੀਬਾੜੀ ਮੰਤਰੀ ਵੱਲੋਂ ਵਫ਼ਦ ਸਮੇਤ ਪੇਂਡੂ ਖਰੀਦ ਮੰਡੀਆਂ ਦਾ ਜਾਇਜ਼ਾ ਲਿਆ ਗਿਆ,’ਤੇ ਜਿੰਨਾਂ ਖਰੀਦ ਕੇਂਦਰਾਂ ਵਿੱਚ ਅਜੇ ਤੱਕ ਖਰੀਦ ਸ਼ੁਰੂ ਨਹੀ ਹੋਈ ਸੀ,ਉੱਥੇ ਤਰੁੰਤ ਚਾਲੂ ਕਰਨ ਦੇ ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਫ਼ਰੀਦਕੋਟ ਦੇ ਲਾਗਲੇ ਪਿੰਡ ਗੋਲੇਵਾਲਾ ਦੇ ਖਰੀਦ ਕੇਂਦਰ ‘ਤੇ ਪਹੁੰਚ ਕੇ ਬੋਲੀ ਸ਼ੁਰੂ ਕਰਵਾਉਂਦੇ ਹੋਏ ਕਿਹਾ ਕਿ ਖਰੀਦ ਸਬੰਧੀ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਹੀ ਆਵੇਗੀ ‘ਤੇ ਉਨਾਂ ਮੰਡੀਆਂ ਵਿੱਚ ਝੋਨੇ ਦੌਰਾਨ ਦੋਹਰਾ ਪੱਖਾ ਲਗਾ ਕੇ ਕੀਤੀ ਜਾਂਦੀ ਲੁੱਟ ਨੂੰ ਤਰੁੰਤ ਬੰਦ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਐਮ.ਐਸ.ਜੱਗੀ ਸਮੇਤ ਵਿਧਾਇਕ ਦੀਪ ਮਲਹੋਤਰਾ,ਵਿਧਾਇਕ ਮਨਤਾਰ ਸਿੰਘ ਬਰਾੜ,ਅਵਤਾਰ ਸਿੰਘ ਬਰਾੜ ਚੈਅਰਮੈਨ ਪੀਆਰਟੀਸੀ,ਲਖਵੀਰ ਸਿੰਘ ਅਰਾਈਆਵਾਲਾ,ਗੁਰਤੇਜ ਸਿੰਘ ਗਿੱਲ,ਜਿਲਾ ਮੰਡੀ ਅਫਸਰ ਮਨਜੀਤ ਸਿੰਘ,ਬਲਜਿੰਦਰ ਸਿੰਘ,ਹਰਨੇਕ ਸਿੰਘ ਢਿੱਲੋਂ,ਜਸਕਰਨ ਸਿੰਘ,ਗਮਦੂਰ ਸਿੰਘ,ਗੁਰਚਰਨ ਸਿੰਘ,ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪ੍ਰਣਾਮ ਸਿੰਘ,ਜਸਪਾਲ ਸਿੰਘ, ਸੁਖਮੰਦਰ ਸਿੰਘ ਸਰਪੰਚ ਵੀ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *