ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਕੀਤੀ ਗਈ ਨਿਸ਼ਾਨ ਸਾਹਿਬ ਦੀ ਸੇਵਾ

ss1

ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਕੀਤੀ ਗਈ ਨਿਸ਼ਾਨ ਸਾਹਿਬ ਦੀ ਸੇਵਾ
ਨਿਸ਼ਾਨ ਸਾਹਿਬ ਪੰਥ ਦੀ ਚੜਦੀਕਲਾ ਦਾ ਪ੍ਰਤੀਕ 

fdk-1ਫ਼ਰੀਦਕੋਟ 10 ਅਕਤੂਬਰ ( ਜਗਦੀਸ਼ ਕੁਮਾਰ ਬਾਂਬਾ ) ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿਚ ਸਸ਼ੋਭਿਤ ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿੱਚ ਸਸ਼ੋਭਿਤ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕੀਤੀ ਗਈ । ਇਹ ਸੇਵਾ 14 ਅਕਤੂਬਰ ਦੇ ਸ਼ਹੀਦੀ ਜੋੜ ਮੇਲੇ ਨੂੰ ਸਨਮੁੱਖ ਰੱਖਦਿਆ ਕੀਤੀ ਗਈ । ਇਸ ਸਮੇ ਸੰਤਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ” ਲਾਗਤੇ ਦੀਵਾਨ ਰਹੇ,ਗਾਵਤੇ ਸੁਜਾਨ ਰਹੇ,ਝੂਲਤੇ ਨਿਸ਼ਾਨ ਰਹੇ,ਪੰਥ ਮਹਾਰਾਜ ਕੇ ” ਦੇ ਮਹਾਵਾਕ ਅਨੁਸਾਰ ਨਿਸ਼ਾਨ ਸਾਹਿਬ ਸਾਡੇ ਗੁਰੂ ਘਰ ਦੀ ਨਿਸ਼ਾਨੀ ਅਤੇ ਪੰਥ ਦੀ ਚੜਦੀਕਲਾ ਦਾ ਪ੍ਰਤੀਕ ਹੈ । ਸੰਤਾ ਨੇ ਕਿਹਾ ਕਿ ਸਿੱਖ ਧਰਮ ਵਿੱਚ ਜਿਥੇ ਸਿਮਰਨ ਦਾ ਮਹੱਤਵ ਹੈ,ਉੱਥੇ ਸੇਵਾ ਵੀ ਸਾਡੇ ਧਰਮ ਦਾ ਅਹਿਮ ਹਿੱਸਾ ਹੈ। ਜੋ ਵੀ ਸੇਵਾਦਾਰ ਗੁਰੂ ਘਰ ਵਿੱਚ ਵੱਖ-ਵੱਖ ਸੇਵਾਵਾਂ ਨਿਭਾਉਦੇ ਹਨ,ਉਹ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਸੇਵਾ ਤੇ ਸਿਮਰਨ ਚੰਗੇ ਕਰਮਾਂ ਦੀਆਂ ਨਿਸ਼ਾਨੀਆਂ ਹਨ ਇਹ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਦੀਆਂ ਹਨ,ਇਸ ਮੌਕੇ ਸੰਤਾਂ ਨੇੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਥਾਪੜਾ ਦਿੱਤਾ ਕਿਉਂਕਿ ਇਹ ਸੇਵਾ ਕਾਫੀ ਕਠਨ ਹੈ। ਇਸ ਸਮੇਂ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਵੀਰ ਵਧਾਈ ਦੇ ਪਾਤਰ ਹਨ। ਇਸ ਮੌਕੇ ਮਾਸਟਰ ਬਲਦੇਵ ਸਿੰਘ,ਦਲਜੀਤ ਸਿੰਘ ਇੱਟਾਵਾਲੀ,ਜਗਜੀਤ ਸਿੰਘ ਖਾਈ,ਨਵਦੀਪ ਸਿੰਘ ਦੁਨੇਕੇ,ਸੁਖਜੀਤ ਸਿੰਘ ਤੁੰਬੜਭੰਨ,ਗੁਰਤੇਜ ਸਿੰਘ ਭਲੂਰ,ਗੁਰਲਾਲ ਸਿੰਘ ਨਾਥੇਵਾਲਾ, ਸਰਪੰਚ ਭਗਵਾਨ ਸਿੰਘ ਅਟਾਰੀ, ਨੰਬਰਦਾਰ ਲਖਵਿੰਦਰ ਸਿੰਘ ਰਟੋਲ, ਲੈਕਚਰਾਰ ਪ੍ਰਭਦੀਪ ਸਿੰਘ, ਜਗਦੀਸ਼ ਸਿੰਘ ਚੂਹੜਚੱਕ, ਸਤਨਾਮ ਸਿੰਘ ਦੋਲਤਪੁਰਾ, ਸੁਖਦੇਵ ਸਿੰਘ ਢਿੱਲੋ ਢੀਡਸਾ,ਜਸਵੀਰ ਸਿੰਘ ਕਾਲੀਏਵਾਲਾ, ਆਰ.ਆਰ.ਬਾਂਸਲ,ਐਕਸੀਅਨ ਸੋਹਨ ਲਾਲ,ਸਮਸੇਰ ਸਿੰਘ ਸਲੀਣਾ,ਅਮ੍ਰਿਤਲਾਲ ਛਾਬੜਾ,ਨੰਬਰਦਾਰ ਗੁਰਨੈਬ ਸਿੰਘ ਹੋਲਾਵਾਲੀ,ਨੰਬਰਦਾਰ ਦਵਿੰਦਰ ਸਿੰਘ ਪਹੀਏਵਾਲੀ,ਚੈਅਰਮੈਨ ਤਰਸੇਮ ਸਿੰਘ ਰੱਤੀਆ,ਸ੍ਰੋਮਣੀ ਕਮੇਟੀ ਮੈਂਬਰ ਸਤਪਾਲ ਸਿੰਘ, ਸਰਪੰਚ ਗੁਰਪ੍ਰਤਾਪ ਸਿੰਘ ਬਲਖੰਡੀ,ਗੁਰਮੀਤ ਸਿੰਘ ਭੂਟੀਵਾਲਾ,ਗੁਰਪ੍ਰੀਤ ਸਿੰਘ ਝਤਰੇ,ਸਰਪੰਚ ਨਛੱਤਰ ਸਿੰਘ ਮੂਨਣਾ, ਬਲਵਿੰਦਰ ਸਿੰਘ ਬਰਾੜ ਰਡਿਆਲਾ,ਲਵਦੀਪ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ (ਸਾਰੇ ਪਿੰਡ ਦੁੱਨੇਕੇ), ਗੁਰਚਰਨ ਸਿੰਘ, ਮਨਦੀਪ ਸਿੰਘ(ਨੱਥੂਵਾਲਾ), ਜਗਸੀਰ ਸਿੰਘ, ਗੁਰਨਾਮ ਸਿੰਘ, ਜਗਰਾਜ ਸਿੰਘ, ਜਲੌਰ ਸਿੰਘ, ਜਗਵਿੰਦਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ (ਸਾਰੇ ਖੋਸਾ ਕੋਟਲਾ), ਨਰਿੰਦਰ ਸਿੰਘ ਖੋਸਾ ਰਣਧੀਰ, ਧਰਮਿੰਦਰ ਸਿੰਘ, ਜਗਸੀਰ ਸਿੰਘ ਭਿੰਡਰ ਖੁਰਦ, ਸੁਖਦੇਵ ਸਿੰਘ ਤੂੰਬੜਭੰਨ, ਮਨਜੋਤ ਸਿੰਘ ਅਤੇ ਗੁਰਮੀਤ ਸਿੰਘ ਭੁੱਟੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੰਗਤਾਂ ਹਾਜਰ ਸਨ

print
Share Button
Print Friendly, PDF & Email

Leave a Reply

Your email address will not be published. Required fields are marked *