ਸੁਖਦੇਵ ਸਿੰਘ ਚਹਿਲ ਵੱਲੋਂ ਸਰਹੱਦੀ ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

ss1

ਸੁਖਦੇਵ ਸਿੰਘ ਚਹਿਲ ਵੱਲੋਂ ਸਰਹੱਦੀ ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ
ਕਿਸਾਨਾਂ ਤੋਂ ਸੁਣੀਆਂ ਮੁਸ਼ਕਲਾਂ
ਝੋਨੇ ਦੀ ਖਰੀਦ ਸਿਰਫ ਅਖਬਾਰੀ ਬਿਆਨਾਂ ਤੱਕ ਸੀਮਤ- ਚਹਿਲ

talwandi-sabo-ranjit-raju-10-3ਤਲਵੰਡੀ ਸਾਬੋ, 10 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਿਆਸੀ ਤੌਰ ‘ਤੇ ਸਰਗਰਮ ਸੁਖਦੇਵ ਸਿੰਘ ਚਹਿਲ ਨੇ ਅੱਜ ਹਲਕੇ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਨਥੇਹਾ, ਕਲਾਲਵਾਲਾ ਆਦਿ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਚਹਿਲ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਿਰਫ ਅਖਬਾਰੀ ਬਿਆਨਾਂ ਤੱਕ ਸੀਮਿਤ ਹੈ ਜਦੋਂ ਕਿ ਸੱਚ ਹੈ ਕਿ ਅਜੇ ਤੱਕ ਮੰਡੀਆਂ ਵਿੱਚ ਖਰੀਦ ਦੇ ਢੁਕਵੇਂ ਪ੍ਰਬੰਧ ਨਹੀਂ ਹੋਏ ਤੇ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਜਿੰਨ੍ਹਾਂ ਮੁਢਲੀਆਂ ਜਰੂਰਤਾਂ ਦੀ ਲੋੜ ਹੈ ਉਹ ਅਜੇ ਤੱਕ ਉਪਲੱਬਧ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਵਿੱਚ ਅਫਸਰ ਵੀ ਬਣਦੀ ਭੁਮਿਕਾ ਨਹੀਂ ਨਿਭਾਅ ਰਹੇ ਤੇ ਜ਼ਿਲ੍ਹਾ ਪੱਧਰੀ ਅਧਿਕਾਰੀ ਵੀ ਸਿਰਫ ਵੱਡੀਆਂ ਮੰਡੀਆਂ ਵਿੱਚ ਚੱਕਰ ਮਾਰ ਕੇ ਖਾਨਾਪੂਰਤੀ ਕਰ ਰਹੇ ਹਨ ਜਦੋਂ ਕਿ ਪਿੰਡਾਂ ਦੀਆਂ ਮੰਡੀਆਂ ਤੇ ਖਾਸ ਕਰਕੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਦੀਆਂ ਕਈ ਅਨਾਜ ਮੰਡੀਆਂ ਵਿੱਚ ਖਰੀਦ ਪ੍ਰਬੰਧ ਸੁਸਤ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਅੱਜ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਮੱਸਿਆਵਾਂ ਉਹ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ।
ਇਸ ਮੌਕੇ ਚਹਿਲ ਨਾਲ ਜੱਟਮਹਾਂ ਸਭਾ ਹਲਕਾ ਪ੍ਰਧਾਨ ਬਲਦੇਵ ਲੇਲੇਵਾਲਾ, ਬਲਜਿੰਦਰ ਸਿੰਘ ਬਹਿਮਣ, ਅਮਨਦੀਪ ਸ਼ਰਮਾਂ, ਜਸਪਾਲ ਸਿੰਘ ਜੀਵਨ ਸਿੰਘ ਵਾਲਾ, ਸੋਨੂੰ ਲਹਿਰੀ, ਅਮਨਦੀਪ ਸਿੰਘ ਗੋਲੇਵਾਲਾ ਆਦਿ ਆਗੂ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *