ਮਾਸਟਰ ਮੋਹਨ ਸਿੰਘ ਦੀ ਯਾਦ ਵਿੱਚ ਵਧੀਆ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ss1

ਮਾਸਟਰ ਮੋਹਨ ਸਿੰਘ ਦੀ ਯਾਦ ਵਿੱਚ ਵਧੀਆ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

111111ਰਾਮਪੁਰਾ ਫੂਲ 10 ਅਕਤੂਬਰ, (ਕੁਲਜੀਤ ਸਿੰਘ ਢੀਗਰਾਂ) : ਨੇੜੇ ਦੇ ਪਿੰਡ ਗਿੱਲ ਕਲਾਂ ਦੇ ਸਰਕਾਰੀ ਹਾਈ ਸਕੂਲ ਸਾਲਾਨਾ ਪ੍ਰੀਖਿਆ ਵਿਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਗਏ। ਇਹ ਇਨਾਮ ਸਵਰਗਵਾਸੀ ਸ੍ਰੀ ਮੋਹਨ ਸਿੰੰੰਘ ਰਿਟਾਇਰਡ ਸਾਇੰਸ ਮਾਸਟਰ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰਕ ਮੈਬਰਾਂ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਅਤੇ ਭਰਾ ਗੁਰਉਪਦੇਸ਼ ਵਲੋਂ ਨਿਜੀ ਤੌਰ ਤੇ ਦਿੱਤੇ ਗਏ।
ਇਸ ਮੌਕੇ ਜਿਥੇ ਸਵ. ਮੋਹਨ ਸਿੰਘ ਦੇ ਪਰਿਵਾਰ ਨੇ ਬੱਚਿਆਂ ਦੀ ਇਨਾਮ ਦੇ ਕੇ ਹੋਸਲਾਂ ਅਫਜਾਈ ਕੀਤੀ ਅਤੇ ਚੰਗੀ ਪੜ੍ਹਾਈ ਲਈ ਪ੍ਰੇਰਤ ਕੀਤਾ, ਉਥੇ ਉਹਨਾਂ ਅੱਜ ਕੱਲ ਨਸ਼ਿਆਂ ਦੀ ਬੁਰਾਈ ਤੋਂ ਸਾਵਧਾਨ ਕਰਦੇ ਹੋਏ ਇਸ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ।ਪਰਿਵਾਰ ਵਲੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ 7 ਬੱਚਿਆਂ ਨੂੰ 1100 ਰੁੱਪਏ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ 7 ਬੱਚਿਆਂ ਨੂੰ 900 ਰੁੱਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਮੁੱਖ ਅਧਿਆਪਕ ਸੁਖਮੰਦਰ ਸਿੰਘ ਜੀ ਨੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਲਿਆਂ ਦੇ ਅਜਿਹੇ ਸਹਿਯੋਗ ਬੱਚਿਆਂ ਦੇ ਮਨੋਬਲ ਨੂੰ ਉੱਚਾ ਕਰਦੇ ਹਨ ਅਤੇ ਸਕੂਲ ਦੇ ਵਿਦਿਅਕ ਮਾਹੌਲ ਨੂੰ ਉਤਸ਼ਾਹਿਤ ਕਰਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *