ਦੁਸਹਿਰੇ ਨੂੰ ਲੈ ਕੇ ਬੱਚਿਆਂ ਚ ਭਾਰੀ ਊਤਸ਼ਾਹ

ss1

ਦੁਸਹਿਰੇ ਨੂੰ ਲੈ ਕੇ ਬੱਚਿਆਂ ਚ ਭਾਰੀ ਊਤਸ਼ਾਹ

dussehraਰਾਮਪੁਰਾ ਫੂਲ, 10 ਅਕਤਬੂਰ (ਕੁਲਜੀਤ ਸਿੰਘ ਢੀਗਰਾਂ) : ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੁਸਿਹਰੇ ਦੇ ਮੌਕੇ ਗਲੀਮੁਹੱਲੇ ਵਿੱਚ ਬੱਚਿਆਂ ਵੱਲੋਂ ਆਪਣੀ ਜੇਬ ਖਰਚੀ ਇੱਕਠੀ ਕਰਕੇ ਰਾਵਣ ਬਣਾਏ ਜਾ ਰਹੇ ਹਨ। ਸਥਾਨਕ ਸ਼ਹੀਦ ਭਗਤ ਸਿੰਘ ਕਲੌਨੀ ਦੇ ਬੱਚੇ ਹਿੰਮਾਸ਼ੂ ਕੁਮਾਰ, ਹਰੀਸ਼ ਕੁਮਾਰ, ਅਜੈ ਗੋਇਲ, ਰੋਮਣ, ਮਨੀਸ਼, ਅਜੈ ਕਰਕਰਾ, ਇਸ਼ਾਨ, ਦਿਸ਼ੂ, ਇਸ਼ੂ, ਗਗਨ, ਰੀਧਮ, ਜਿੰਮੀ, ਸਨੇਹਾ, ਨੇਹਾ, ਦਿਕਸ਼ਾ ਆਦਿ ਨੇ ਦੱਸਿਆ ਕਿ ਉਹ ਸਕੂਲ ਛੁੱਟੀ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਆਪਣੀ ਜੇਬ ਖਰਚੀ ਇੱਕਠੀ ਕਰਕੇ ਰਾਵਣ ਬਣਾ ਰਹੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਆਂਟੀ ਸੋਨੀਆ ਕਰਕਰਾ ਨੇ ਪੂਰਾ ਸਹਿਯੋਗ ਦਿੱਤਾ।ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਛੇ ਵੱਜੇ ਰਾਵਣ ਦਹਨ ਕੀਤਾ ਜਾਵੇਗਾ।

print
Share Button
Print Friendly, PDF & Email