ਸੈਂਟਰ ਖੇਡਾਂ ‘ਚ ਪ੍ਰਾਇਮਰੀ ਸਕੂਲ ਨਥੇਹਾ ਨੇ ਜਿੱਤੀ ਓਵਰ ਆਲ ਟਰਾਫੀ

ss1

ਸੈਂਟਰ ਖੇਡਾਂ ‘ਚ ਪ੍ਰਾਇਮਰੀ ਸਕੂਲ ਨਥੇਹਾ ਨੇ ਜਿੱਤੀ ਓਵਰ ਆਲ ਟਰਾਫੀ

img-20161009-wa0013ਤਲਵੰਡੀ ਸਾਬੋ, 10 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ ਛੋਟੇ ਬੱਚਿਆਂ ਦੀਆਂ ਸੈਂਟਰ ਖੇਡਾ ‘ਚੋਂ ਸਰਕਾਰੀ ਪ੍ਰਾਇਮਰੀ ਨਥੇਹਾ ਦੇ ਖਿਡਾਰੀਆਂ ਨੇ ਓਵਰ ਆਲ ਟਰਾਫੀ ‘ਤੇ ਕਬਜ਼ਾ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਮੁਖੀ ਸ. ਬਲਕੌਰ ਸਿੰਘ ਨੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਟੀਮਾਂ ਨੇ ਕਬੱਡੀ ਲੜਕੇ ਅਤੇ ਲੜਕੀਆਂ ਨੇ ਪਹਿਲੀ ਪੁਜ਼ੀਸ਼ਨ, ਰਿਲੇਅ ਰੇਸ, ਲੰਬੀ ਛਾਲ, ਕੁਸ਼ਤੀ ਆਦਿ ਇਵੈਂਟਸ ਵਿੱਚ ਕੁੱਲ ਤੀਹ ਬੱਚਿਆਂ ਨੇ ਭਾਗ ਲੈ ਕੇ ਓਵਰ ਆਲ ਟਰਾਫੀ ਜਿੱਤ ਲਈ ਹੈ। ਇਹਨਾਂ ਖਿਡਾਰੀਆਂ ਨੂੰ ਸਕੂਲ ਸਟਾਫ ਵੱਲੋਂ ਸਵੇਰ ਦੀ ਸਭਾ ‘ਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਚਰਨਜੀਤ ਕੌਰ, ਜਤਿੰਦਰ ਕੌਰ, ਅਮਨਜੀਤ ਕੌਰ, ਅਮਰਜੀਤ ਕੌਰ ਅਤੇ ਰੇਨੂ ਬਾਲਾ ਆਦਿ ਹਾਜ਼ਰ ਸਨ।

print
Share Button
Print Friendly, PDF & Email