ਸਕੂਲ ਨੂੰ ਪੰਜਾਬ ਸਰਕਾਰ ਦੀ ਗਰਾਂਟ ਦਾ ਚੈਕ ਦਿਤਾ

ss1

ਸਕੂਲ ਨੂੰ ਪੰਜਾਬ ਸਰਕਾਰ ਦੀ ਗਰਾਂਟ ਦਾ ਚੈਕ ਦਿਤਾ

12-10 (1)
ਤਪਾ ਮੰਡੀ 12 ਮਈ (ਨਰੇਸ਼ ਗਰਗ) ਸਥਾਨਕ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅਪਣੇ ਕੋਟੇ ਵਿੱਚੋ ਦੋ ਲੱਖ ਦੀ ਗਰਾਂਟ ਦਾ ਚੈਕ ਦਿੱਤਾ ਤੇ ਇਹ ਚੈਕ ਦਿੱਤਾ। ਇਸ ਮੌਕੇ ਡਾਇਰੈਕਟਰ ਵਰਿੰਦਰ ਸਿੰਘ, ਪ੍ਰਿੰਸੀਪਲ ਸੀਖਾ ਬਾਂਸਲ,ਪ੍ਰਧਾਨ ਵਿਜੇ ਗੋਇਲ,ਮੈਨੇਜਰ ਤਰਸੇਮ ਚੰਦ ਗਰਗ, ਭਾਜਪਾ ਆਗੂ ਮੰਗਲ ਸੈਨ ਗਰਗ,ਰਮੇਸ਼ ਪੱਖੋ,ਸੁਭਾਸ਼ ਗੁਪਤਾ,ਬੋਬੀ ਬੱਲੋ,ਰਾਵਿੰਦਰ ਤਾਜੋ,ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਕਟਰ ਕੇ ਕੁਮਾਰ,ਰਿੰਕੂ ਸਿੰਗਲਾ,ਪ੍ਰੈਟੀ ਭਾਰਤੀ ਤੋ ਇਲਾਵਾ ਪਾਰਟੀ ਦੇ ਕਈ ਹੋਰ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਰਾਕੇਸ਼ ਗੋਇਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸੀ ਜੀ ਨੇ ਸਕੂਲ ਦੇ ਸਲਾਨਾ ਸਮਾਗਮ ਦੌਰਾਨ ਆਉਣਾ ਸੀ, ਪਰ ਕੁਝ ਰੁਝੇਵਿਆਂ ਕਾਰਣ ਨਹੀ ਆ ਸਕੇ ਤੇ ਉਹਨਾਂ ਸਕੂਲ ਨੂੰ ਦੋ ਲੱਖ ਦੀ ਗਰਾਂਟ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਸਕੂਲ ਦੀ ਸਮੁੱਚੀ ਕਮੇਟੀ ਨੇ ਗਰਾਂਟ ਦੇਣ ਤੇ ਮੰਤਰੀ ਜੀ ਦਾ ਧੰਨਵਾਦ ਕੀਤਾ।

print
Share Button
Print Friendly, PDF & Email