ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਪ੍ਰੋ:ਭੁੱਲਰ ਦਾ ਸਨਮਾਨ

ss1

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਪ੍ਰੋ:ਭੁੱਲਰ ਦਾ ਸਨਮਾਨ
ਸਰਕਾਰ ਭੁੱਲਰ ਸਮੇਤ ਸਮੂਹ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਕਰੇ : ਕਰਨੈਲ ਸਿੰਘ ਪੀਰ ਮੁਹੰਮਦ

2

ਅੰਮ੍ਰਿਤਸਰ, 29 ਅਪ੍ਰੈਲ (ਏਜੰਸੀ)- ਪੈਰੋਲ ਤੇ ਰਿਹਾਅ ਹੋਏ ਖਾੜਕੂ ਪ੍ਰੋਫੇਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਿਸ਼ੇਸ ਸਨਮਾਨ ਕਰਨ ਲਈ ਉਹਨਾਂ ਪਾਸ ਪਹੁੰਚੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿਰੋਪੇ ਅਤੇ ਦੋਸਾਲੇ ਨਾਲ ਪ੍ਰੋਫੇਸਰ ਭੁੱਲਰ ਦਾ ਸਨਮਾਨ ਕੀਤਾ ਇਸ ਮੌਕੇ ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਦੇ ਬੇਟੇ ਸ੍ਰ ਗੁਰਦੀਪ ਸਿੰਘ ਗੋਲਡੀ ਵੀ ਉਹਨਾਂ ਦੇ ਨਾਲ ਸਨ। ਇਸ ਮੌਕੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੋਫੇਸਰ ਭੁੱਲਰ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਭੁੱਲਰ ਨਾਲ ਵਿਚਾਰਵਟਾਦਰਾ ਕੀਤਾ ਤੇ ਪ੍ਰੋਫੇਸਰ ਭੁੱਲਰ ਵੱਲੋਂ ਅਨੇਕਾ ਸਾਲ ਜੇਲ ਦੀਆ ਕਾਲ ਕੋਠੜੀਆ ਵਿੱਚ ਬਿਤਾਏ ਪਲਾ ਸਬੰਧੀ ਚਰਚਾ ਕੀਤੀ। ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਮੌਕੇ ਮੰਗ ਕੀਤੀ ਕਿ ਪ੍ਰੋਫੇਸਰ ਭੁੱਲਰ ਸਮੇਤ ਸਮੂਹ ਬੰਦੀ ਸਿੰਘਾ ਦੀ ਪੱਕੀ ਰਿਹਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਪ੍ਰੋਫੇਸਰ ਭੁੱਲਰ ਦੀ ਕੁਰਬਾਨੀ ਦਾ ਸਤਿਕਾਰ ਸਮੁੱਚੀ ਸਿੱਖ ਕੌਮ ਕਰਦੀ ਹੈ। ਉਹਨਾਂ ਕਿਹਾ ਕਿ ਭੁੱਲਰ ਦੀ ਮਾਤਾ ਅਤੇ ਧਰਮ ਸੁਪਤਨੀ ਨੇ ਦਿਨ ਰਾਤ ਸੰਘਰਸ਼ ਕਰਕੇ ਸਮੁੱਚੀ ਸਿੱਖ ਕੌਮ ਦੀਆ ਅਰਦਾਸਾ ਸਦਕਾ ਪ੍ਰੋਫੇਸਰ ਭੁੱਲਰ ਦੀ ਰਿਹਾਈ ਹੋਈ ਹੈ। ਉਹਨਾਂ ਸਾਬਕਾ ਫ਼ੈਡਰੇਸ਼ਨ ਨੇਤਾ ਪ੍ਰੋਫੇਸਰ ਵਿਰਸਾ ਸਿੰਘ ਵਲਟੋਹਾ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਲਗਾਤਾਰ ਯਤਨ ਕਰਕੇ ਭੁੱਲਰ ਨੂੰ ਪੈਰੋਲ ਤੇ ਰਿਹਾਅ ਕਰਵਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *