ਸਰਸ ਮੇਲੇ ਸਬੰਧੀ ਚੇਅਰਮੈਨ ਮਲੂਕਾ ਨੇ ਬਲਾਕ ਦੇ ਸਰਪੰਚਾ ਨਾਲ ਕੀਤੀ ਮੀਟਿੰਗ

ss1

ਸਰਸ ਮੇਲੇ ਸਬੰਧੀ ਚੇਅਰਮੈਨ ਮਲੂਕਾ ਨੇ ਬਲਾਕ ਦੇ ਸਰਪੰਚਾ ਨਾਲ ਕੀਤੀ ਮੀਟਿੰਗ
ਚੇਅਰਮੈਨ ਮਲੂਕਾ ਤੇ ਬੀ.ਡੀ.ਪੀ.ਓ ਭਗਤਾ ਨੇ ਕੀਤਾ ਪੋਸਟਰ ਰਿਲੀਜ

img_20161010_150107_969ਭਗਤਾ ਭਾਈ ਕਾ 10 ਅਕਤੂਬਰ (ਸਵਰਨ ਸਿੰਘ ਭਗਤਾ) ਅੱਜ ਸਥਾਨਿਕ ਸ਼ਹਿਰ ਦੇ ਬੀ.ਡੀ.ਪੀ.ਓ ਦਫਤਰ ਵਿਖੇ ਬਲਾਕ ਭਗਤਾ ਭਾਈ ਦੇ ਪੰਚਾਂ ਸਰਪੰਚਾਂ ਦੀ ਇੱਕ ਅਹਿਮ ਮੀਟਿੰਗ ਬਠਿੰਡਾ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵਿਭਾਗ ਵੱਲੋਂ 14 ਅਕਤੂਬਰ ਤੋ ਕਰਵਾਏ ਜਾ ਰਹੇ 12 ਰੋਜਾ ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਹੋਈ। ਜਿਸ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ।ਇਸ ਸਮੇ ਚੇਅਰਮੈਨ ਮਲੂਕਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਭਾਰਤ ਦੇ ਸਾਰੇ ਰਾਜਾਂ ਤੋ ਕਾਰੀਗਰ ਹੱਥ ਨਾਲ ਬਣੀਆਂ ਕਲਾਤਮਕ ਵਸਤਾਂ ਦੇ ਵੇਚਣ ਲਈ ਆਉਣਗੇ। ਇਸ ਤੋਂ ਇਲਾਵਾਂ ਲੋਕਾਂ ਦੇ ਮੰਨੋਰੰਜਨ ਲਈ ਸਟੇਜ ਤੋਂ ਵੱਖ-ਵੱਖ ਰਾਜਾਂ ਦਾ ਸੱਭਿਆਚਾਰਕ ਪ੍ਰੋਗਰਾਮ ਰੋਜਾਨਾ ਪੇਸ਼ ਕੀਤਾ ਜਾਵੇਗਾ ਅਤੇ ਬੱਚਿਆ ਦੇ ਮੰਨੋਰੰਜਨ ਲਈ ਆਕਰਸ਼ਕ ਝੂਲੇ ਵੀ ਲਗਾਏ ਜਾਣਗੇ। ਉਨਾ ਕਿਹਾ ਕਿ ਪੰਜਾਬ ਦਾ ਵਿਰਸਾ ਦਰਸਾਉਣ ਲਈ ਵਿਰਾਸਤੀ ਪਿੰਡ ਦੀ ਪ੍ਰਦਰਸਨੀ ਵੀ ਲਗਾਈ ਜਾਵੇਗੀ। ਚੇਅਰਮੈਨ ਮਲੂਕਾ ਨੇ ਬਲਾਕ ਭਰ ਦੇ ਪੰਚਾਂ ਸਰਪੰਚਾ ਨੂੰ ਇਸ ਮੇਲੇ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ।ਇਸ ਮੀਟਿੰਗ ਦੌਰਾਨ ਸਰਸ ਮੇਲੇ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ।ਇਸ ਮੌਕੇ ਪ੍ਰਨੀਤ ਕੌਰ ਸਿੱਧੂ ਬੀਡੀਪੀਓ ਭਗਤਾ ਭਾਈ, ਮਨਜੀਤ ਸਿੰਘ ਜੇ ਈ, ਕਿਰਨਦੀਪ ਸਿੰਘ ਪੂਹਲਾ, ਜਗਦੇਵ ਸਿੰਘ ਆਕਲੀਆ ਸਰਪੰਚ, ਰਾਮ ਸਿੰਘ ਬਾਦਲ ਸਰਪੰਚ, ਬਲਦੇਵ ਸਿੰਘ ਭੋਡੀਪੁਰਾ ਚੇਅਰਮੈਨ, ਮੰਦਰ ਸਿੰਘ ਕੋਇਰ ਸਿੰਘ ਵਾਲਾ,ਹਰਭਜਨ ਸਿੰਘ ਬੁਰਜ ਥਰੋੜ, ਕੁੱਕੂ ਸਿੰਘ ਦਿਆਲਪੁਰਾ, ਜੀਤ ਸਿੰਘ ਸਲਾਬਤਪੁਰਾ, ਬਿੱਲਾ ਪਟਵਾਰੀ, ਸੂਬੇਦਾਰ ਦਲਜੀਤ ਸਿੰਘ ਭਗਤਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *