ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ

ss1

ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ

shirtਤੁਸੀਂ ਕਦੇ ਇਸ ਗੱਲ ‘ਤੇ ਗੌਰ ਕੀਤਾ ਹੈ ਕਿ ਪੁਰਸ਼ਾਂ ਅਤੇ ਮਹਿਲਾਵਾਂ ਦੀ ਸ਼ਰਟ ਦੇ ਬਟਨ ਅਲੱਗ-ਅਲੱਗ ਪਾਸੇ ਕਿਉਂ ਹੁੰਦੇ ਹਨ ? ਪੁਰਸ਼ਾਂ ਦੀ ਸ਼ਰਟ ਦੇ ਬਟਨ ਹਮੇਸ਼ਾਂ ਸੱਜੇ ਪਾਸੇ ਹੁੰਦੇ ਹਨ ਜਦਕਿ ਮਹਿਲਾਵਾਂ ਦੀ ਸ਼ਰਟ ਦੇ ਬਟਨ ਹਮੇਸ਼ਾਂ ਖੱਬ ਪਾਸੇ ਲੱਗੇ ਹੁੰਦੇ ਹਨ। ਇਸ ਅੰਤਰ ਦੇ ਪਿੱਛੇ ਕਈ ਤਰਾਂ ਦੇ ਤਰਕ ਮੌਜੂਦ ਹਨ ।

768668250ਮੰਨਿਆ ਜਾਂਦਾ ਹੈ ਕਿ ਪਹਿਲੇ ਸਮੇਂ ਵਿੱਚ ਪੁਰਸ਼ ਆਪਣੇ ਕੱਪੜੇ ਖੁਦ ਆਪ ਪਹਿਨਦੇ ਸਨ, ਪਰ ਮਹਿਲਾਵਾਂ ਆਪਣੇ ਕੱਪੜੇ ਖੁਦ ਨਹੀਂ ਪਹਿਨਦੀਆਂ ਸਨ, ਉਹਨਾਂ ਦੇ ਕੱਪੜੇ ਕੋਈ ਹੋਰ ਪਹਿਨਾਉਂਦਾ ਸੀ । ਜਿਆਦਾਤਰ ਲੋਕ ਸੱਜੇ ਹੱਥ ਨਾਲ ਕੰਮ ਕਰਦੇ ਹਨ, ਇਸ ਲਈ ਸਾਹਮਣੇ ਖੜੇ ਹੋ ਕੇ ਬਟਨ ਲਗਾਉਣ ਵਿੱਚ ਕੋਈ ਪਰੇਸਾਨੀ ਨਾਂ ਹੋਵੇ ਇਸ ਲਈ ਮਹਿਲਾਵਾਂ ਦੇ ਕੱਪੜਿਆਂ ਦੇ ਬਟਨ ਖੱਬੇ ਪਾਸੇ ਲਗਾਏ ਜਾਂਦੇ ਸਨ।

944257470

ਇੱਕ ਤਰਕ ਇਹ ਵੀ ਹੈ ਕਿ ਪਹਿਲੇ ਸਮੇਂ ਵਿੱਚ ਪੁਰਸ਼ ਆਪਣੇ ਸੱਜੇ ਹੱਥ ਵਿੱਚ ਤਲਵਾਰ ਫੜਦੇ ਸਨ ਅਤੇ ਮਹਿਲਾਵਾਂ ਖੱਬੇ ਹੱਥ ਵਿੱਚ ਫੜਦੀਆਂ ਸਨ, ਇਸ ਲਈ ਪੁਰਸ਼ਾਂ ਨੂੰ ਬਟਨ ਬੰਦ ਕਰਨ ਅਤੇ ਖੋਲਣ ਦੇ ਲਈ ਖੱਬੇ ਹੱਥ ਦਾ ਪ੍ਰਯੋਗ ਕਰਨਾ ਹੁੰਦਾ ਸੀ । ਇਸ ਲਈ ਉਹਨਾਂ ਦੀ ਸ਼ਰਟ ਦੇ ਬਟਨ ਸੱਜੇ ਪਾਸੇ ਲੱਗੇ ਹੁੰਦੇ ਹਨ। ਇਸੇ ਤਰਾਂ ਮਹਿਲਾਵਾਂ ਦੇ ਨਾਲ ਇਹ ਉਲਟਾ ਸੀ ਇਸ ਲਈ ਉਹਨਾਂ ਦੇ ਕੱਪੜਿਆਂ ਦੇ ਬਟਨ ਖੱਬੇ ਪਾਸੇ ਲੱਗੇ ਹੁੰਦੇ ਹਨ।

197998524

ਕੁੱਝ ਇਤਿਹਾਸ ਦੇ ਤੱਥਾਂ ਦੀ ਮੰਨੀਏ ਤਾਂ ਮਹਿਲਾਵਾਂ ਦੇ ਕੱਪੜਿਆਂ ਦੇ ਬਟਨ ਖੱਬੇ ਪਾਸੇ ਲਗਾਉਣ ਦੇ ਆਦੇਸ਼ ਨੇਪੋਲੀਅਨ ਬੋਨਾਪਾਰਟ ਨੇ ਦਿੱਤਾ ਸੀ । ਇਸਦੇ ਪਿੱਛੇ ਤਰਕ ਦਿੱਤਾ ਗਿਆ ਸੀ ਕਿ ਨੇਪੋਲੀਅਨ ਹਮੇਸ਼ਾਂ ਆਪਣੇ ਸੱਜਾ ਹੱਥ ਸ਼ਰਟ ਵਿੱਚ ਪਾ ਕੇ ਰੱਖਦਾ ਸੀ ਅਤੇ ਮਹਿਲਾਵਾਂ ਨੇ ਉਸਦਾ ਮਜ਼ਾਕ ਬਣਾਉਣ ਲਈ ਉਸਦੀ ਕਾਪੀ ਕੀਤੀ । ਜਦੋਂ ਨੇਪੋਲੀਅਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮਹਿਲਾਵਾਂ ਨੂੰ ਇਸ ਤੋਂ ਰੋਕਣ ਲਈ ਉਹਨਾਂ ਦੀ ਕੱਪੜਿਆਂ ਦੇ ਬਟਨ ਖੱਬੇ ਪਾਸੇ ਲਗਾਉਣ ਦੇ ਆਦੇਸ ਦਿੱਤਾ ।

print
Share Button
Print Friendly, PDF & Email