ਮਾਤਾ ਗੁਜ਼ਰੀ ਪਬਲਿਕ ਸਕੂਲ ਦੀ ਸਾਰਧਾ ਦੇਵੀ ਨੇ ਨਵੋਦਿਆ ਸਕੂਲ ਦਾਖਲਾ ਹਾਸਲ ਕੀਤਾ

ss1

ਮਾਤਾ ਗੁਜ਼ਰੀ ਪਬਲਿਕ ਸਕੂਲ ਦੀ ਸਾਰਧਾ ਦੇਵੀ ਨੇ ਨਵੋਦਿਆ ਸਕੂਲ ਦਾਖਲਾ ਹਾਸਲ ਕੀਤਾ

12-7 (3)
ਭਦੌੜ 12 ਮਈ (ਵਿਕਰਾਂਤ ਬਾਂਸਲ) ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਦੀ ਵਿਦਿਆਰਥਣ ਸਾਰਧਾ ਦੇਵੀ ਪੁੱਤਰੀ ਬੰਸੀ ਲਾਲ ਨੇ ਨਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ਦਾਖਲਾ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਦੇ ਐਜੂਕੇਸ਼ਨ ਡਾਇਰੈਕਟਰ ਗੁਰਚਰਨ ਸਿੰਘ ਚੂੰਘਾਂ ਅਤੇ ਪ੍ਰਿੰਸੀਪਲ ਸੁਖਵੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਸਾਰਧਾ ਦੇਵੀ ਸਕੂਲ ਦੇ ਹਰ ਖੇਤਰ ਵਧੀਆਂ ਪੁਜੀਸ਼ਨਾਂ ਹਾਸਲ ਕਰਦੀ ਹੈ ਜਿਸ ਨੇ ਪੰਜਵੀਂ ਜਮਾਤ ਸੈਸ਼ਨ 2015-16 ਦੌਰਾਨ ਨਵੋਦਿਆ ਦਾ ਟੈਸਟ ਪਾਸ ਕਰਕੇ ਇਕ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ, ਜਿਸ ਕਰਕੇ ਅੱਜ ਸਕੂਲ ਦੀ ਤਰਫੋਂ ਸਾਰਧਾ ਦੇਵੀ ਦਾ ਸਨਮਾਨ ਕੀਤਾ ਗਿਆ ਹੈ। ਸਕੂਲ ਦੇ ਐਮ.ਡੀ ਐਡਵੋਕੇਟ ਇਕਬਾਲ ਸਿੰਘ ਗਿੱਲ ਨੇ ਕਿਹਾ ਸਕੂਲ ਦੇ ਅਜਿਹੇ ਨਤੀਜਿਆ ਤੋਂ ਸਾਫ਼ ਨਜ਼ਰ ਆਉਦਾ ਹੈ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਸਿੱਖਿਆਂ ਦੇ ਰੂਪ ਵਿਚ ਸਖਤ ਮਿਹਨਤ ਕਰ ਰਹੇ ਹਨ। ਇਸ ਸਮੇਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਚੇਤ ਸਿੰਘ, ਮਲਕੀਤ ਸਿੰਘ ਅਲਕੜਾ, ਝਰਮਲ ਸਿੰਘ ਜੰਗੀਆਣਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *