15 ਦਿਨ ਵਿੱਚ ਕੰਮ ਦੀ ਰਕਮ ਦਿਲਾਈ ਜਾਵੇਨਹੀ ਤਾਂ ਬਾਅਦ ਵਿੱਚ ਪਰਿਵਾਰ ਨੂੰ ਖੁਦਕੁਸ਼ੀ ਕਰਨ ਦੀ ਇਜਾਜਤ ਦਿਤੀ ਜਾਵੇ-ਪ੍ਰਾਣ ਨਾਥ ਖੰਨਾ

ss1

15 ਦਿਨ ਵਿੱਚ ਕੰਮ ਦੀ ਰਕਮ ਦਿਲਾਈ ਜਾਵੇਨਹੀ ਤਾਂ ਬਾਅਦ ਵਿੱਚ ਪਰਿਵਾਰ ਨੂੰ ਖੁਦਕੁਸ਼ੀ ਕਰਨ ਦੀ ਇਜਾਜਤ ਦਿਤੀ ਜਾਵੇ-ਪ੍ਰਾਣ ਨਾਥ ਖੰਨਾ

ਗੜ੍ਹਸ਼ੰਕਰ 8 ਅਕਤੂਬਰ (ਅਸ਼ਵਨੀ ਸ਼ਰਮਾ) ਪ੍ਰਾਣ ਨਾਥ ਖੰਨਾ ਅਤੇ ਮੇਰਾ ਲੜਕਾ ਅੰਕਿਤ ਖੰਨਾ ਵਾਸੀ ਮਾਹਿਲਪੁਰ ਨਗਰ ਪੰਚਾਇਤ ਮਾਹਿਲਪੁਰ ਵਿਖੇ ਠੇਕੇਦਾਰੀ ਕਰਦੇ ਹਾ ਪਿਛਲੇ ਸਮੇ ਦੋਰਾਨ ਪੰਚਾਇਤ ਵਲੋ ਸਾਨੂੰ ਟੈਡਰ ਅਲਾਟ ਕੀਤੇ ਗਏ ਜਿਨਾ ਦੇ ਵਰਕ ਆਰਡਰ ਸਾਡੇ ਕੋਲ ਮੋਜੂਦ ਹਨ ਅਤੇ ਕਈ ਕੰਮ ਮੁਕੰਮਲ ਹੋਇਆ ਨੂੰ2 ਸਾਲ ਤੋ ਵੱਧ ਸਮਾ ਹੋ ਚੁੱਕਾ ਹੈ ਭਾਗ ਆਫਸਰ ਰਵਿੰਦਰ ਕੁਮਾਰ ਨੂੰ ਵਾਰ 2 ਬੇਨਤੀ ਕਰਨ ਤੇ ਵੀ ਉਨਾ ਵਲੋ ਕੀਤੇ ਕੰਮਾ ਦੇ ਅਦਾਇਗੀ ਬਿੱਲ ਨਹੀ ਬਣਾਏ ਜਾ ਰਹੇ ਇਨਾ ਕੰਮਾ ਦੇ ਵਿਰੋਧ ਵਿੱਚ ਕੋਈ ਵੀ ਸਕਾਇਤ ਜਾ ਤਰੁੱਟੀ  ਦਫਤਰ ਨਗਰ ਪੰਚਾਇਤ ਵਿਖੇ ਲਿਖਤੀ ਰੂਪ ਵਿੱਚ ਨਹੀ ਪਾਈ ਗਈ ਪਰ ਸਾਨੂੰ ਮਾਨਸਿਕ ਤੋਰ ਤੇ ਪ੍ਰੇਸ਼ਾਨ ਕਰਨ ਲਈ ਕੰਮਾ ਵਿੱਚ ਊਣਤਾਈਆ ਲੱਭੀਆ ਜਾ ਰਹੀਆ ਹਨ ਉਕਤ ਭਾਗ ਅਫਸਰ ਰਾਹੀ ਸਾਡੇ ਕੋਲੋ ਸਮੇ 2 ਤੇ ਰਿਸ਼ਵਤ ਵਜੋ ਨਗਦ ਰਕਮ ਤੋ ਇਲਾਵਾ ਦੋ ਵਾਰ ਆਪਣੇ ਬੈਕ ਖਾਤਾ ਨੰ 50197074316 ਲਾਹਾਬਾਦ ਬੈਕ ਬਰਾਚ ਮਾਹਿਲਪੁਰ ਵਿੱਚ ਮਿਤੀ 14 ,1 2016 ਨੂੰ ਰਕਮ 40000 ਚਾਲੀ ਹਜਾਰ ਅਤੇ ਮਿਤੀ 19 ,1 ,2016 ਨੂੰ ਰਕਮ 20000 ਵੀਹ ਹਜਾਰ ਰੁਪਏ ਜਮਾ ਕਰਵਾਏ ਗਏ ਉਕਤ ਾਗ ਅਫਸਰ ਦੁਆਰਾ ਆਪਣੀ ਪੋਸਟ ਦਾ ਨਜਾਇਜ ਫਾਇਦਾ ਚੁੱਕਣ ਦਾ ਆਲਮ ਇਹ ਹੈ ਕਿ ਲੇਬਰ ਸੈਡ ਮਾਹਿਲਪੁਰ ਦਾ ਕੰਮ ਭਾਗ ਅਫਸਰ ਦੀ ਨਿਗਰਾਨੀ ਅਤੇਦਿਸ਼ਾ ਨਿਰਦੇਸ ਅਨੁਸਾਰ ਹੋਣ ਦੇ ਬਾਵਜੂਦ ਵੀ ਭਾਗ ਅਫਸਰ ਨੇ ਗਲਤ ਬਿਆਨਬਾਜੀ ਕੀਤੀ ਕਿ ਉਸ ਨੂੰ ਮਟੀਰੀਅਲ ਦੀ ਗੁਣਵੱਤਾ ਬਾਰੇ ਜਾਣਕਾਰੀ ਨਹੀ ਹੈ ਜਦੋ ਸਾਡੇ ਕੋਲ ਉਨਾ ਰਾਹੀ ਕੀਤੀ ਜਾ ਰਹੀ ਇੰਨਸਪੈਕਸ਼ਨ ਦੀ ਤਸਵੀਰ ਮੋਜੂਦ ਹੈ ਭਾਗ ਅਫਸਰ ਇਸ ਕੰਮ ਸਬੰਧੀ ਸਿਕਾਇਤ ਕਿਰਤ ਕਮਿਸ਼ਨਰ ਹੁਸਿਆਰਪੁਰ ਜੀ ਨੂੰ ਕੀਤੀ ਅਤੇ ਇਸ ਸਬੰਧੀ ਜਦੋ ਮੁੱਖ ਇੰਜੀਨੀਅਰ ਸਥਾਨਕ ਸਰਕਾਰਾ ਪੰਜਾਬ ਜੀ ਵਲੋ ਸਾਰੀ ਜਾਚ ਕਰਵਾਉਣ ਤੋ ਬਾਅਦ ਕੰਮ ਨੂੰ ਮੁਕੰਮਲ ਕਰਕੇ ਰਿਪੋਰਟ ਕਰਨ ਸਬੰਧੀ ਦਫਤਰ ਨਗਰ ਪੰਚਾਇਤ ਨੂੰ ਹਦਾਇਤ ਕੀਤੀ ਹੋਈ ਹੈ ਕਿ ਤਦ ਵੀ ਮੁਕੰਮਲ ਹੋ ਚੁੱਕੇ ਕੰਮ ਦੀ ਅਦਾਇਗੀ ਦੀ ਰਕਮ ਨੂੰ ਲਟਕਾਇਆ ਜਾ ਰਿਹਾ ਹੈ ਅਤੇ 50 ਹਜਾਰ ਰੁਪਏ ਹੋਰ ਰਿਸਵਤ ਦੀ ਮੰਗ ਕੀਤੀ ਜਾ ਰਹੀ ਉਕਤ ਅਫਸਰ ਰਾਹੀ ਮੈਨੂੰ ਧਮਕਾਇਆ ਗਿਆ ਅਤੇ ਮੇਰੇ ਨਾਲ ਗਾਲੀ ਗਲੋਚ ਕੀਤਾ ਜਿ ਦੀ ਰਿਕਾਰਡਿੰਗ ਮੇਰੇ ਕੋਲ ਹੈ|

print
Share Button
Print Friendly, PDF & Email