ਟੱਲੇਵਾਲ ‘ਚ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਰੈਲੀ ਜਾਗਰੂਕਤਾ ਰੈਲੀ ਕੱਢੀ

ss1

ਟੱਲੇਵਾਲ ‘ਚ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਰੈਲੀ ਜਾਗਰੂਕਤਾ ਰੈਲੀ ਕੱਢੀ

12-7 (1)
ਭਦੌੜ 12 ਮਈ (ਵਿਕਰਾਂਤ ਬਾਂਸਲ) ਬਾਲ ਵਿਕਾਸ ਤੇ ਪ੍ਰਾਜੈਕਟ ਦਫਤਰ ਸ਼ਹਿਣਾ ਨੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਟੱਲੇਵਾਲ ਦੇ ਸਕੂਲੀ ਵਿਦਿਆਰਥੀਆਂ ਵਲੋਂ ਪਿੰਡ ਅੰਦਰ ਰੈਲੀ ਕਰਕੇ ਲੜਕੀਆਂ ਨੂੰ ਪੜਾਉਣ ਅਤੇ ਲੜਕਿਆਂ ਦੇ ਬਰਾਬਰ ਸਤਿਕਾਰ ਕਰਨ ਬਾਰੇ ਜਾਗਰੂਕ ਕੀਤਾ ਗਿਆ।ਇਸ ਜਾਗਰੂਕਤਾ ਰੈਲੀ ਨੂੰ ਸੀਡੀਪੀਓ ਸ਼ਹਿਣਾ ਮੈਡਮ ਰਾਕੇਸ਼ ਪਾਹਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਮੈਡਮ ਪਾਹਵਾ ਨੇ ਕਿਹਾ ਕਿ ਸਾਨੂੰ ਲੜਕੀਆਂ ਦਾ ਸਤਿਕਾਰ ਲੜਕਿਆਂ ਦੀ ਤਰਾਂ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਬੇਸ਼ੱਕ ਸਮਾਜ ਵਿਚ ਅੱਜ ਲੜਕੀਆਂ ਲੜਕਿਆਂ ਨਾਲੋਂ ਹਰ ਖੇਤਰ ਵਿਚ ਅੱਗੇ ਹਨ ਪਰੰਤੂ ਕੁਝ ਲੋਕ ਹਾਲੇ ਵੀ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਕੁੱਖਾਂ ਵਿਚ ਮਾਰ ਦਿੰਦੇ ਹਨ ਜਦੋਂ ਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਔਰਤ ਨੂੰ ਜਗ ਜਨਣੀ ਹੋਣ ਦਾ ਰੁਤਬਾ ਦਿੱਤਾ ਹੈ ਅਤੇ ਸਾਨੂੰ ਉਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਲੜਕੀਆਂ ਦਾ ਲੜਕਿਆਂ ਵਾਂਗ ਸਤਿਕਾਰ ਕਰਨਾ ਚਾਹੀਦਾ ਹੈ।ਸੁਪਰਵਾਈਜਰ ਸੁਨੀਤਾ ਰਾਣੀ, ਕਿਰਨ ਕੌਰ, ਨਛਤਰ ਕੌਰ, ਕਰਮਜੀਤ ਕੌਰ ਆਦਿ ਨੇ ਕਿਹਾ ਕਿ ਭਰੂਣ ਹੱਤਿਆ ਰੋਕਣ ਲਈ ਸਰਕਾਰ ਵਲੋਂ ਬਣਾਏ ਪੀਐਨਡੀ ਐਕਟ ਦੇ ਸਾਰਥਕ ਨਤੀਜੇ ਨਿਕਲ ਰਹੇ ਹਨ।ਉਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹ ਉੱਚ ਅਹੁਦਿਆਂ ਤੇ ਪਹੁੰਚ ਸਕਣ।ਇਸ ਮੌਕੇ ਸੀਡੀਪੀਓ ਦਫਤਰ ਅਤੇ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *