ਦਿਨ ਦਿਹਾੜੇ ਸੁਪਨੇ ਲੈ ਰਹੇ ਹਨ ਕੇਜਰੀਵਾਲ: ਕੈਪਟਨ ਅਮਰਿੰਦਰ

ss1

ਦਿਨ ਦਿਹਾੜੇ ਸੁਪਨੇ ਲੈ ਰਹੇ ਹਨ ਕੇਜਰੀਵਾਲ: ਕੈਪਟਨ ਅਮਰਿੰਦਰ

ਚੰਡੀਗੜ੍ਹ, 29 ਅਪ੍ਰੈਲ (ਏਜੰਸੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2017 ਚੋਣਾਂ ‘ਚ ਆਮ ਆਦਮੀ ਪਾਰਟੀ ਵੱਲੋਂ 117 ‘ਚੋਂ 107 ਸੀਟਾਂ ਜਿੱਤੇ ਜਾਣ ਦਾ ਦਾਅਵਾ ਕੀਤੇ ਜਾਣ ‘ਤੇ ਹਾਸਾ ਉਡਾਉਂਦਿਆਂ ਕਿਹਾ ਹੈ ਕਿ ਕੇਜਰੀਵਾਲ ਬੇਵਕੂਫਾਂ ਦੇ ਸਵਰਗ ‘ਚ ਰਹਿ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੀ ਤਰ੍ਹਾਂ ਆਪ ਵੀ ਜ਼ਲਦੀ ਹੀ ਗਾਇਬ ਹੋ ਜਾਵੇਗੀ। ਹਾਲਾਂਕਿ ਪੀ.ਪੀ.ਪੀ ਲੀਡਰ ਮਨਪ੍ਰੀਤ ਬਾਦਲ ਕੋਲ ਹਾਲੇ ਵੀ ਇਮਾਨਦਾਰੀ ਅਤੇ ਲੋਕਾਂ ‘ਚ ਭਰੋਸਾ ਹੈ, ਜਿਹੜੇ ਇਸ ਮਿੱਟੀ ਦੇ ਪੁੱਤਰ ਹਨ, ਪਰ ਕੇਜਰੀਵਾਲ ਕੋਲ ਅਜਿਹਾ ਕੁਝ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟਾਈ ਹੈ ਕਿ ਕਿਉਂ ਕੇਜਰੀਵਾਲ ਨੇ 117 ਤੋਂ 117 ਸੀਟਾਂ ‘ਤੇ ਦਾਅਵਾ ਨਹੀਂ ਕੀਤਾ, ਜੋ ਸ਼ਾਇਦ ਉਨ੍ਹਾਂ ਲਈ ਸਹੀ ਢੁੱਕਦਾ। ਜਿਨ੍ਹਾਂ ਨੇ ਕੇਜਰੀਵਾਲ ਵੱਲੋਂ ਦਿਨ ‘ਚ ਲਏ ਜਾ ਰਹੇ ਸੁਫਨਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹ ਖੂਹ ‘ਚ ਡੱਡੂ ਦੀ ਤਰ੍ਹਾਂ ਗਲਤੀ ਕਰ ਰਹੇ ਹਨ ਅਤੇ ਪੰਜਾਬ ਨੂੰ ਦਿੱਲੀ ਦੀ ਤਰ੍ਹਾਂ ਸਮਝ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ 2014 ‘ਚ ਆਪ ਵੱਲੋਂ ਚਾਰ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਇਹ ਟੁੱਟ ਚੁੱਕੀ ਹੈ ਅਤੇ ਇਨ੍ਹਾਂ ਦੇ ਦੋ ਐਮ.ਪੀ ਪਹਿਲਾਂ ਹੀ ਵਿਦ੍ਰੋਹ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਜਿਹੜੀਆਂ ਦੋ ਜ਼ਿਮਨੀ ਚੋਣਾਂ ਇਨ੍ਹਾਂ ਨੇ ਲੜੀਆਂ, ਦੋਨਾਂ ‘ਚ ਇਨ੍ਹਾਂ ਦੀ ਜਮਾਨਤ ਜਬਤ ਹੋ ਗਈ ਅਤੇ ਇਹੋ ਕਾਰਨ ਹੈ ਕਿ ਇਹ ਜ਼ਿਮਨੀ ਚੋਣਾਂ ਲੜਨ ਤੋਂ ਡਰ ਰਹੇ ਸਨ।
ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਕਿਹਾ ਕਿ ਜੇ ਤੁਸੀਂ ਇਹ ਸਮਝਣ ਲੱਗੇ ਹੋ ਕਿ ਤੁਸੀਂ ਦੂਜੀ ਪਾਰਟੀਆਂ ‘ਚੋਂ ਲਿਆਉਂਦੇ ਨਕਾਰੇ ਲੋਕਾਂ ਦੇ ਸਹਾਰੇ ਸਿਆਸੀ ਸਮੁੰਦਰ ਪਾਰ ਕਰ ਲਓਗੇ, ਤਾਂ ਰੱਬ ਤੁਹਾਡਾ ਭਲਾ ਕਰੇ, ਕਿਉਂਕਿ ਤੁਹਾਡਾ ਡੁੱਬਣਾ ਤੈਅ ਹੈ। ਤੁਸੀਂ ਇਨ੍ਹਾਂ ਨੂੰ ਜਿੰਨਾ ਮਰਜੀ ਚਮਕਾ ਲਓ, ਨਕਾਰੇ ਹਮੇਸ਼ਾ ਨਕਾਰੇ ਹੀ ਰਹਿਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਕੇਜਰੀਵਾਲ ਸਮਝਦੇ ਹਨ ਕਿ ਪੰਜਾਬ ਦੀਆਂ ਅਖਬਾਰਾਂ ‘ਚ ਬਹੁਤ ਸਾਰੇ ਪੇਜ਼ਾਂ ਦੇ ਪੇਡ ਨਿਊਜ਼ ਸਪਲੀਮੈਂਟ ਦਿੰਦਿਆਂ ਦਿੱਲੀ ਦੇ ਟੈਕਸ ਅਦਾਕਾਰਾਂ ਦੇ ਪੈਸੇ ਖਰਚ ਕਰਕੇ ਉਹ ਪੰਜਾਬੀਆਂ ਨੂੰ ਧੋਖਾ ਦੇ ਸਕਦੇ ਹਨ, ਤਾਂ ਇਹ ਇਨ੍ਹਾਂ ਦੀ ਵੱਡੀ ਭੁੱਲ ਹੈ। ਪੰਜਾਬੀ ਬਹੁਤ ਸਮਝਦਾਰ ਹਨ, ਉਨ੍ਹਾਂ ਨੂੰ ਤੁਹਾਡੇ ਇਸ਼ਤਿਹਾਰੀ ਪ੍ਰਚਾਰ ਧੋਖਾ ਨਹੀਂ ਦੇ ਸਕਦੇ, ਕਿਉਂਕਿ ਉਹ ਜਾਣਦੇ ਹਨ ਕਿ ਦਿੱਲੀ ‘ਚ ਕੀ ਹੋਇਆ ਹੈ ਅਤੇ ਪੰਜਾਬ ‘ਚ ਕੋਈ ਵੀ ਅਜਿਹਾ ਖਤਰਾ ਨਹੀਂ ਮੋਲ ਲੈਣ ਵਾਲਾ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਿੱਲੀ ‘ਚ ਸ਼ੀਲਾ ਦੀਕਸ਼ਿਤ ਸਰਕਾਰ ਵੇਲੇ 20 ਕਰੋੜ ਰੁਪਏ ਦੇ ਸਲਾਨਾ ਇਸ਼ਤਿਹਾਰੀ ਬਜਟ ਮੁਕਾਬਲੇ ਕੇਜਰੀਵਾਲ ਨੇ ਇਸ਼ਤਿਹਾਰਾਂ ਲਈ 620 ਕਰੋੜ ਰੁਪਏ ਜ਼ਾਰੀ ਕੀਤੇ ਹਨ। ਜਿਹੜੇ ਇਹ ਸਾਰਾ ਪੈਸਾ ਪੰਜਾਬ ‘ਚ ਸਿਰਫ ਆਪਣੇ ਝੂਠ ਦਾ ਪ੍ਰਸਾਰ ਕਰਨ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਖਰਚ ਰਹੇ ਹਨ। ਲੇਕਿਨ ਉਹ ਤੁਹਾਨੂੰ ਕਹਿਣਾ ਚਾਹੁੰਦੇ ਹਨ, ਕਿਉਂਕਿ ਤੁਸੀਂ ਕੁਝ ਵਾਰ ਕੁਝ ਲੋਕਾਂ ਨੂੰ ਧੋਖਾ ਦੇ ਸਕਦੇ ਹੋ, ਪਰ ਤੁਸੀਂ ਹਰ ਵਾਰ ਸਾਰਿਆਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ।

print
Share Button
Print Friendly, PDF & Email

Leave a Reply

Your email address will not be published. Required fields are marked *