ਆਬਾਨ ਪਬਲਿਕ ਸਕੂਲ ਦੇ ਡਾਇਰੇਕਟਰ ਅਤੇ ਮੁਹੰਮਦ ਯਾਮੀਨ ਨਾਲ ਸੰਸਥਾ ਦੇ ਵਲੰਟੀਅਰ

ss1

ਆਬਾਨ ਪਬਲਿਕ ਸਕੂਲ ਦੇ ਡਾਇਰੇਕਟਰ ਅਤੇ ਮੁਹੰਮਦ ਯਾਮੀਨ ਨਾਲ ਸੰਸਥਾ ਦੇ ਵਲੰਟੀਅਰ

12-6
ਮਲੇਰਕੋਟਲਾ, 12 ਮਈ (ਨਿਰਪੱਖ ਆਵਾਜ਼ ਬਿਊਰੋ): ਹੈਲਥ ਐਡ ਐਜੁਕੇਸ਼ਨ ਲਾਇਫ ਆਰਗਨਾਇਜੇਨ (ਹੇਲੋ ਐਨ.ਜੀ.ਓ) ਮਲੇਰਕੋਟਲਾ ਦੇ ਵਲੰਟੀਅਰਾਂ ਨੇ ਵਧ ਰਹੀ ਗਰਮੀ ਦੇ ਮੱਦੇ ਨਜ਼ਰ ਵੱਖ ਵੱਖ ਸਥਾਨਾਂ ਤੇ ਮੁਹੱੱਲਿਆ ਵਿਚ ਪੰਛੀਆ ਲਈ ਪਾਣੀ ਰੱਖਣ ਲਈ ਬਰਤਨ ਵੰਡੇ ਅਤੇ ਨਾਲ ਹੀ ਲੱਕੜ ਦੇ ਪੰਛੀ ਘਰ ਵੀ ਵੰਡੇ । ਵਲੰਟੀਅਰਾਂ ਨੇ ਸਹਿਰ ਦੇ ਕਈ ਸਕੂਲਾਂ ਵਿਚ ਜਿਵੇਂ ਆਬਾਨ ਪਬਲਿਕ ਸਕੂਲ ਮਾਨਾਂ ਫਾਟਕ , ਆਲਮਾਇਟੀ ਪਬਲਿਕ ਸਕੂਲ ਜਮਾਲਪੁਰਾ , ਸੀਟੀ ਪਬਲਿਕ ਸਕੂਲ ਅਜੀਮਪੁਰਾ, ਮਲੇਰਕੋਟਲਾ ਪਲੇਅ ਵੇ ਸਕੂਲ ਛੋਟੀ ਈਦਗਾਹ ਰੋਡ, ਹੋਲੀ ਹਾਰਟ ਸਕੂਲ ਵਿਚ ਮਦੇਵੀ , ਚੰਡੀਗੜ ਪਬਲਿਕ ਸਕੂਲ ਸਰੋਦ ਰੋਡ ਆਦਿ ਸਕੂਲਾਂ ਵਿਚ ਪੰਛੀਆਂ ਲਈ ਪਾਣੀ ਰੱਖਣ ਲਈ ਬਰਤਨ ਦਿੱਤੇ ਤਾਂ ਜੋ ਸਕੂਲਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਰੱਖਿਆ ਜਾ ਸਕੇ ।ਐਨ.ਜੀ.ਓ. ਦੇ ਸਕੱਤਰ ਨੇ ਕਿਹਾ ਕਿ ਅਸੀਂ ਵੱਖ-ਵੱਖ ਸਕੂਲਾਂ ਵਿੱਚ ਪੰਛੀਆ ਦੇ ਪਾਣੀ ਰੱਖਣ ਵਾਲੇ ਬਰਤਨ ਅਤੇ ਪੰਛੀ ਦੇ ਲੱਕੜ ਦੇ ਆਲਣੇ ਇਸ ਲਈ ਰੱਖੇ ਹਨ ਤਾਂ ਜੋ ਸਾਡੇ ਜੋ ਕਿ ਸਾਡੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਸ ਤਰਾਂ ਸਾਡੇ ਜੀਵਨ ਲਈ ਹਵਾ, ਪਾਣੀ ਰੋਸ਼ਨੀ ਦਰੱਖਤਾਂ ਆਦਿ ਦੀ ਲੋੜ ਹੁੰਦੀ ਹੈ ।ਉਸ ਤਰਾਂ ਪੰਛੀਆ ਦੀ ਵੀ ਸਾਨੂੰ ਆਪਣੇ ਜੀਵਨ ਪੰਛੀਆ ਦੀ ਵਿੱਚ ਬਹੁਤ ਲੋੜ ਹੈ । ਇਸ ਸਮੇਂ ਐਨ.ਜੀ.ਓ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਅਤੇ ਵਲੰਟੀਅਰ , ਮੁਹੰਮਦ ਆਸਿਫ, ਮੁਹੰਮਦ ਅਰਸ਼ਦ , ਤਰਨਵੀਰ ਸਿੰਘ , ਅਬਦੁਲ ਮਜੀਦ , ਮੁਹੰਮਦ ਨਿਸਾਰ ਮੁਹੰਮਦ ਸਾਹਿਦ , ਮੁਹੰਮਦ ਦਿਲਵਰ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email