ਕਾਂਗਰਸ ਪਾਰਟੀ ਨੂੰ ਤਲਵੰਡੀ ਸਾਬੋ ਉਮੀਦਵਾਰ ਲਈ ਲੋੜ ਹੈ ਤੀਜੇ ਚਿਹਰੇ ਦੀ

ss1

ਕਾਂਗਰਸ ਪਾਰਟੀ ਨੂੰ ਤਲਵੰਡੀ ਸਾਬੋ ਉਮੀਦਵਾਰ ਲਈ ਲੋੜ ਹੈ ਤੀਜੇ ਚਿਹਰੇ ਦੀ

jatana-chahalਤਲਵੰਡੀ ਸਾਬੋ, 7 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਉਮੀਦਵਾਰੀ ‘ਤੇ ਪਕੜ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਚੁੱਪ ਬੈਠੇ ਅਤੇ ਲੰਘੀ ਵਿਸਾਖੀ ਤੋਂ ਮੈਦਾਨ ਵਿੱਚ ਉੱਤਰੇ ਕਾਂਗਰਸੀ ਆਗੂਆਂ ਸ. ਸੁਖਦੇਵ ਸਿੰਘ ਚਹਿਲ ਜਿਲ੍ਹਾ ਜਨਰਲ ਸਕੱਤਰ ਬਠਿੰਡਾ ਅਤੇ ਸ. ਖੁਸ਼ਬਾਜ਼ ਸਿੰਘ ਜਟਾਣ ਹਲਕਾ ਇੰਚਾਰਜ ਤਲਵੰਡੀ ਸਾਬੋ ਦਰਮਿਆਨ ਆਪਣੇ ਆਪ ਨੂੰ ਸਭ ਤੋਂ ਵਧੀਆ ਸਾਬਤ ਕਰਨ ਦੀ ਛਿੜੀ ਜੰੰਗ ਕਾਰਨ ਕਾਂਗਰਸੀ ਵਰਕਰਾਂ ਅਤੇ ਟਕਾਸਲੀ ਕਾਂਗਰਸੀ ਵੋਟਰਾਂ ਵਿੱਚ ਨਿਰਸ਼ਾ ਪਸਰਦੀ ਦਿਖਾਈ ਦੇ ਰਹੀ ਹੈ ਜਿਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਹਲਕਾ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਚੋਣਾਂ 2017 ਵਿੱਚ ਭੁਗਤਣਾ ਪੈ ਸਕਦਾ ਹੈ।
ਇਹਨਾਂ ਸਥਾਨਕ ਆਗੂਆਂ ਤੋਂ ਉੱਪਰਦੀ ਸੋਚ ਰੱਖਣ ਵਾਲੇ ਪੁਰਾਣੇ ਕਾਂਗਟਰਸੀਆਂ ਵਿੱਚੋਂ ਕੁੱਝ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਜਿੱਥੇ ਲੰਘੇ ਵਿਸਾਖੀ ਮੇਲੇ ਮੌਕੇ ਉਕਤ ਦੋਵੇਂ ਕਾਂਗਰਸੀ ਆਗੂਆਂ ਨੇ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਛਿੱਤਰੋ-ਛਿੱਤਰੀ ਹੋ ਕੇ ਪਾਰਟੀ ਦੇ ਵੱਕਾਰ ਨੂੰ ਢਾਅ ਲਾਉਣ ਦਾ ਬਜਰ ਗੁਨਾਹ ਕੀਤਾ ਉੱਥੇ ਪਿਛਲੇ ਦਿਨੀਂ ਪਾਰਟੀ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਰਥ ਯਾਤਰਾ ਦੀਆਂ ਡਿਊਟੀਆਂ ਲਾਉਣ ਆਏ ਦਿਹਾਤੀ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ ਦੀ ਮੌਜ਼ੂਦਗੀ ਵਿੱਚ ਛਿੱਤਰੀਂ ਦਾਲ ਵੰਡ ਕੇ ਆਪਣੇ ਕਿਰਦਾਰ ਦੀ ਅਸਲੀ ਤਸਵੀਰ ਲੋਕਾਂ ਅਤੇ ਉੱਚ ਆਗੂਆਂ ਦੇ ਸਾਹਮਣੇ ਰੱਖ ਦਿੱਤੀ।
ਵਰਣਨਯੋਗ ਹੈ ਕਿ ਬੀਤੇ ਦਿਨੀਂ ਪਾਰਟੀ ਦੇ ਕੱਦਾਵਰ ਆਗੂ ਅਤੇ ਵਿਧਾਨ ਸਭਾ ਦੇ ਵਿਰੋਧੀ ਦਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਦੌਰਾਨ ਇਹਨਾਂ ਦੋਵਾਂ ਆਗੂਆਂ ਦੇ ਸਮਰਥਕਾਂ ਵਿਚਕਾਰ ਹੋਈ ਘਸੁੱਨ-ਮੁੱਕੀ ਅਤੇ ਗੋਲੀਬਾਰੀ ਨੇ ਇਹਨਾਂ ਦੋਵਾਂ ਆਗੂਆਂ ਦੀ ਬਚੀ-ਖੁਚੀ ਸ਼ਾਖ ਵੀ ਮਿੱਟੀ ‘ਚ ਮਿਲਾ ਦਿੱਤੀ ਜਿਸ ਕਾਰਨ ਹਲਕੇ ਦੇ ਪੁਰਾਣੇ ਨਿਰਪੱਖ ਕਾਂਗਰਸੀ ਵੋਟਰ ਇਹਨਾਂ ਦੋਵਾਂ ਵਿੱਚੋਂ ਕਿਸੇ ਵੀ ਆਗੂ ਨੂੰ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਵਜੋਂ ਵੇਖਣਾ ਪਸੰਦ ਨਹੀਂ ਕਰਦੇ। ਹੁਣ ਵੇਖਣਾ ਇਹ ਹੈ ਕਿ ਪਾਰਟੀ ਪ੍ਰਧਾਨ ਇੱਥੋਂ ਤੀਸਰੇ ਕਿਸ ਚਿਹਰੇ ਨੂੰ ਉਮੀਦਵਾਰ ਵਜੋਂ ਪੇਸ਼ ਕਰਨਗੇ ਤਾਂ ਜੋ ਲੋਕਾਂ ਵਿੱਚ ਡਿੱਗ ਚੁੱਕੀ ਪਾਰਟੀ ਦੀ ਸ਼ਾਖ ਨੂੰ ਮੁੜ ਉਭਾਰਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *