ਪੰਜਾਬ ਦੀ ਜਵਾਨੀ ਦੇ ਘਾਣ ਲਈ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ-ਬੀਬੀ ਭੱਠਲ

ss1

ਪੰਜਾਬ ਦੀ ਜਵਾਨੀ ਦੇ ਘਾਣ ਲਈ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ-ਬੀਬੀ ਭੱਠਲ

img-20161007-wa0040ਦਿੜ੍ਹਬਾ ਮੰਡੀ 07 ਅਕਤੂਬਰ (ਰਣ ਸਿੰਘ ਚੱਠਾ )-ਪੰਜਾਬ ਦੀ ਜਵਾਨੀ ਦੇ ਨਸ਼ਿਆਂ ਰਾਹੀਂ ਕੀਤੇ ਗਏ ਘਾਣ ਲਈ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਹੈ ਇਹ ਦੋਵੇਂ ਪਾਰਟੀਆਂ ਦੋਹਰੇ ਮਾਪਦੰਡ ਅਪਣਾਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਚੱਲ ਰਹੇ ਦਿੜ੍ਹਬਾ ਮੰਡੀ ਵਿਖੇ ਧਾਰਮਿਕ ਦੀਵਾਨਾ ਵਿੱਚ ਹਾਜਰੀ ਲਵਾਉਣ ਤੋਂ ਬਾਅਦ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕੀਤਾ।ਬੀਬੀ ਭੱਠਲ ਨੇ ਕਿਹਾ ਕਿ ਕਰੋੜਾਂ ਰੁਪਏ ਦਾ ਸਿੰਥੇਟਿਕ ਡਰੱਗ ਦਾ ਕਾਰੋਬਾਰ ਪੰਜਾਬ ‘ਚ ਹੋ ਰਿਹਾ ਹੈ ਜਿਸ ਨੂੰ ਕਥਿਤ ਤੌਰ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸਹਿ ਪ੍ਰਾਪਤ ਹੈ।ਭੱਠਲ ਨੇ ਕਿਹਾ ਕਿ ਸਾਡੇ ਧਰਮ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਰਾਜ ਵਿੱਚ ਵਾਪਰੀਆਂ ਅਤੇ ਸਿੱਖ ਪ੍ਰਚਾਰਕਾਂ ਤੇ ਜਾਨਲੇਵਾ ਹਮਲੇ ਹੋਏ।ਬੀਬੀ ਭੱਠਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੋਂ ਅੱਜ ਹਰ ਵਰਗ ਦੁੱਖੀ ਹੈ,ਕਿਸਾਨ ਬੇਰੁਜ਼ਗਾਰ ਮੁਲਾਜ਼ਮ ਆਪਣੇ ਹੱਕਾਂ ਲਈ ਸੜਕਾਂ ਤੇ ਰੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਸਹਿਰਾਂ ਵਿੱਚ ਸੜਕਾਂ ਦਾ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਪਤਾ ਨੀ ਸ੍ਰੋਮਣੀ ਅਕਾਲੀ ਦਲ ਕਿਹੜੇ ਵਿਕਾਸ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲਗਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2017 ਵਿੱਚ ਸ੍ਰੋਮਣੀ ਅਕਾਲੀ ਦਲ ਦਾ ਬਿਸਤਰਾ ਗੋਲ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ। ਉਨ੍ਹਾਂ ਆਪ ਪਾਰਟੀ ਤੇ ਨਿਸਾਨਾ ਕੱਸਦਿਆਂ ਕਿਹਾ ਕਿ ਆਪ ਪਾਰਟੀ ਇੱਕ ਭੰਡਾਂ ਦਾ ਇਕੱਠਾ ਹੋਇਆ ਟੋਲਾ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀ ਲਾਉਣ ਗਏ। ਉਨਾਂ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਲੋਕ ਨਿਰੋਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਗਏ।ਇਸ ਮੋਕੇ ਉਹਨਾਂ ਨਾਲ ਹਲਕਾ ਇੰਚਾਰਜ ਮਾਂ ਅਜੈਬ ਸਿੰਘ ਰਟੋਲ,ਹਲਕਾ ਯੂਥ ਪ੍ਰਧਾਨ ਜਗਦੇਵ ਸਿੰਘ ਗਾਗਾ, ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਗੋਗੀ ਚੋਧਰੀ ਰੋਗਲਾ,ਪ੍ਰਧਾਨ ਰਾਜਵੀਰ ਖਡਿਆਲ,ਪ੍ਰਧਾਨ ਜਗਤਾਰ ਜਨਾਲ,ਚੇਅਰਮੈਨ ਪ੍ਰਿਤਪਾਲ ਜਨਾਲ ਪ੍ਮਿੰਦਰ ਚੱਠਾ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *